ਚੁਬਾਰੇ ਤੋਂ ਘਰ ਵਿਚ ਹੋਇਆ ਦਾਖਲ, ਤਲ.ਵਾਰ ਨਾਲ ਵੱਢ ਦਿੱਤੀ ਗੁਆਂਢੀ ਦੀ ਧੌ.ਣ

ਚੁਬਾਰੇ ਤੋਂ ਘਰ ਵਿਚ ਹੋਇਆ ਦਾਖਲ, ਤਲ.ਵਾਰ ਨਾਲ ਵੱਢ ਦਿੱਤੀ ਗੁਆਂਢੀ ਦੀ ਧੌ.ਣ


ਵੀਓਪੀ ਬਿਊਰੋ, ਚਮਕੌਰ ਸਾਹਿਬ : ਵਿਅਕਤੀ ਨੇ ਆਪਣੇ ਗੁਆਂਢੀ ਨੂੰ ਚੁਬਾਰੇ ’ਚ ਚੜ੍ਹ ਕੇ ਤਲ.ਵਾਰ ਨਾਲ ਵੱਢ ਕੇ ਮੌ.ਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਦੋ ਘੰਟਿਆਂ ਬਾਅਦ ਮੁਲਜ਼ਮ ਨੂੰ ਗ੍ਰਿਫ਼.ਤਾਰ ਕਰ ਕੇ ਮਾਮਲਾ ਦਰਜ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਦੇ ਘੁਮਿਆਰਾ ਮੁਹੱਲੇ ਦੇ ਪ੍ਰੇਮ ਚੰਦ ਪੁੱਤਰ ਮਾਨ ਚੰਦ ਜਿਸ ਦੀ ਉਮਰ 52 ਸਾਲ ਦੱਸੀ ਗਈ ਹੈ, ਨੂੰ ਉਸ ਦੇ ਹੀ ਗੁਆਂਢੀ ਕਰਨਦੀਪ ਸਿੰਘ ਉਰਫ਼ ਗੋਲਡੀ ਨੇ ਤਲ.ਵਾਰ ਨਾਲ ਗਲੇ ’ਤੇ ਵਾਰ ਕਰ ਕੇ ਮੌ.ਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੂੰ ਮ੍ਰਿਤਕ ਪ੍ਰੇਮ ਚੰਦ ਦੇ ਪੁੱਤਰ ਸੰਦੀਪ ਨੇ ਦੱਸਿਆ ਕਿ ਉਸ ਦਾ ਪਿਤਾ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਉਨ੍ਹਾਂ ਦਾ ਗੁਆਂਢੀ ਗੋਲਡੀ ਪਹਿਲਵਾਨ ਆਪਣੇ ਮਕਾਨ ਤੋਂ ਗਲੀ ਟੱਪ ਕੇ ਉਨ੍ਹਾਂ ਦੇ ਘਰ ਦੀ ਛੱਤ ’ਤੇ ਤਲ.ਵਾਰ ਲੈ ਕੇ ਆ ਗਿਆ ਅਤੇ ਉਸ ਦੇ ਪਿਤਾ ਦੇ ਕਮਰੇ ’ਚ ਵੜ ਗਿਆ।

ਉਸ ਨੇ ਉਸ ਦੇ ਪਿਤਾ ਦੀ ਗਰਦਨ ’ਤੇ ਤਲ.ਵਾਰ ਨਾਲ ਹਮਲਾ ਕੀਤਾ, ਜਿਸ ਨਾਲ ਉਨ੍ਹਾਂ ਦੀ ਗਰਦਨ ਵੱਢੀ ਗਈ ਅਤੇ ਹੋਰ ਵੀ ਸੱਟਾਂ ਮਾਰੀਆਂ। ਇਸ ਦੌਰਾਨ ਉਸ ਦੀ ਮਾਂ ਚਰਨਜੀਤ ਕੌਰ ਨੇ ਉੱਚੀ ਉੱਚੀ ਰੌਲਾ ਪਾਇਆ। ਇਸੇ ਦੌਰਾਨ ਗੋਲਡੀ ਪਹਿਲਵਾਨ ਆਪਣੀ ਤਲ.ਵਾਰ ਸਮੇਤ ਲਲਕਾਰੇ ਮਾਰਦਾ ਹੋਇਆ ਕੋਠੇ ਤੋਂ ਹੀ ਗਲੀ ਟੱਪ ਕੇ ਫਰਾਰ ਹੋ ਗਿਆ। ਰੌਲਾ ਸੁਣ ਕੇ ਨਜ਼ਦੀਕੀ ਚਾਚਾ ਜਗਦੀਸ਼ ਕੁਮਾਰ ਅਤੇ ਉਨ੍ਹਾਂ ਦਾ ਲੜਕਾ ਪਰਮਜੀਤ ਵੀ ਆ ਗਿਆ। ਉਹ ਫਰਸ਼ ’ਤੇ ਪਏ ਲਹੂ ਲੁਹਾਣ ਪ੍ਰੇਮ ਚੰਦ ਨੂੰ ਬੇਹੋਸ਼ੀ ਦੀ ਹਾਲਤ ’ਚ ਸਿਵਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਪ੍ਰੇਮ ਚੰਦ ਨੂੰ ਮ੍ਰਿਤ.ਕ ਐਲਾਨ ਦਿੱਤਾ। ਇਸ ਉਪਰੰਤ ਪੁਲਿਸ ਨੇ ਕਰੀਬ ਦੋ ਘੰਟਿਆਂ ਬਾਅਦ ਗੋਲਡੀ ਪਹਿਲਵਾਨ ਨੂੰ ਗ੍ਰਿਫ਼.ਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਲੜਾਈ ਦੀ ਵਜ੍ਹਾ ਪੁਰਾਣੀ ਰੰਜਿਸ਼ ਹੈ।

error: Content is protected !!