ਸ਼ਹਿਰ ‘ਚ ਥਾਂ-ਥਾਂ ਲੱਗੇ ਕਾਂਗਰਸੀ ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੇ ਪੋਸਟਰ, ਫੈਲੀ ਦਹਿਸ਼ਤ

ਸ਼ਹਿਰ ‘ਚ ਥਾਂ-ਥਾਂ ਲੱਗੇ ਕਾਂਗਰਸੀ ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੇ ਪੋਸਟਰ, ਫੈਲੀ ਦਹਿਸ਼ਤ


ਵੀਓਪੀ ਬਿਊਰੋ, ਭੁਵਨੇਸ਼ਵਰ- ਸ਼ਹਿਰ ਵਿਚ ਕਾਂਗਰਸ ਵਿਧਾਇਕ ਨੂੰ ਜਾਨੋਂ ਮਾਰਨ ਦੇ ਬੈਨਰ ਤੇ ਪੋਸਟਰ ਲੱਗੇ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਇਨ੍ਹਾਂ ਬੈਨਰਾਂ ਤੇ ਪੋਸਟਰਾਂ ਵਿਚ ਵਿਧਾਇਕ ਨੂੰ 15 ਦਿਨਾਂ ਵਿਚ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਮਾਮਲਾ ਓਡੀਸ਼ਾ ਦੇ ਬੋਲਾਂਗਿਰ ਜ਼ਿਲ੍ਹੇ ਦੇ ਕਾਂਤਾਬੰਜੀ ਸ਼ਹਿਰ ਦਾ ਹੈ। ਵਿਧਾਇਕ ਸੰਤੋਸ਼ ਸਿੰਘ ਸਲੂਜਾ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੇ ਬੈਨਰ ਅਤੇ ਪੋਸਟਰ ਲੱਗੇ ਹੋਏ ਮਿਲੇ। ਇਸ ਮਗਰੋਂ ਕਾਂਤਾਬੰਜੀ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਨੇ ਪੋਸਟਰ ਜ਼ਬਤ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਂਤਾਬੰਜੀ ਚੋਣ ਖੇਤਰ ਤੋਂ ਕਾਂਗਰਸ ਵਿਧਾਇਕ ਸਲੂਜਾ ਨੇ ਇਸ ਮਾਮਲੇ ‘ਤੇ ਕਿਹਾ ਕਿ ਉਨ੍ਹਾਂ ਨੇ ਸਿਆਸੀ ਕਾਰਨਾਂ ਤੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।


ਸੀਨੀਅਰ ਕਾਂਗਰਸ ਵਿਧਾਇਕ ਸਲੂਜਾ ਨੇ ਇਸ ਮਾਮਲੇ ‘ਤੇ ਕਿਹਾ ਕਿ ਮੈਨੂੰ ਇਲੈਕਟ੍ਰਾਨਿਕ ਮੀਡੀਆ ਤੋਂ ਇਸ ਘਟਨਾ ਦੀ ਜਾਣਕਾਰੀ ਮਿਲੀ। ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਮੈਂ ਆਪਣੇ ਚੋਣ ਖੇਤਰ ਦੇ ਵਿਕਾਸ ਲਈ ਦਿਨ-ਰਾਤ ਕੰਮ ਕਰ ਰਿਹਾ ਹਾਂ। ਇਸ ਸਮੇਂ ਕੋਈ ਸਿੱਧੇ ਤੌਰ ‘ਤੇ ਪੋਸਟਰ ਲਾ ਕੇ ਮੈਨੂੰ ਮਾਰਨ ਦੀ ਧਮਕੀ ਦੇ ਰਿਹਾ ਹੈ, ਜੋ ਹੈਰਾਨ ਕਰ ਦੇਣ ਵਾਲਾ ਹੈ।
ਸਲੂਜਾ ਨੇ ਅੱਗੇ ਕਿਹਾ ਕਿ ਮੈਂ ਆਪਣੇ ਚੋਣ ਖੇਤਰ ਦੇ ਵਿਕਾਸ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ। ਇਕ ਸਲੂਜਾ ਮਰੇਗਾ ਤਾਂ ਸੈਂਕੜੇ ਸਲੂਜਾ ਜਨਮ ਲੈਣਗੇ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਤੁਰੰਤ ਗ੍ਰਿਫ਼.ਤਾਰ ਕਰਨ ਦੀ ਮੰਗ ਕੀਤੀ ਹੈ।

error: Content is protected !!