ਹੁਸਨ ਦੇ ਜਾਲ ਵਿਚ ਫਸਾਇਆ ਵਪਾਰੀਆਂ ਨੂੰ, ਬਲੈ.ਕਮੇਲ ਕਰ ਕਿਸੇ ਕੋਲੋਂ ਮੰਗੇ 20 ਤੇ ਕਿਸੇ ਕੋਲੋਂ 40 ਲੱਖ, ਹੁਣ ਤਕ ਛੇ ਜਣਿਆਂ ਉਤੇ ਕਰਵਾ ਚੁੱਕੀ ਸੀ ਬਲਾ.ਤਕਾਰ ਦਾ ਮਾਮਲਾ ਦਰਜ, ਗ੍ਰਿਫ਼.ਤਾਰ

ਹੁਸਨ ਦੇ ਜਾਲ ਵਿਚ ਫਸਾਇਆ ਵਪਾਰੀਆਂ ਨੂੰ, ਬਲੈ.ਕਮੇਲ ਕਰ ਕਿਸੇ ਕੋਲੋਂ ਮੰਗੇ 20 ਤੇ ਕਿਸੇ ਕੋਲੋਂ 40 ਲੱਖ, ਹੁਣ ਤਕ ਛੇ ਜਣਿਆਂ ਉਤੇ ਕਰਵਾ ਚੁੱਕੀ ਸੀ ਬਲਾ.ਤਕਾਰ ਦਾ ਮਾਮਲਾ ਦਰਜ, ਗ੍ਰਿਫ਼.ਤਾਰ

ਵੀਓਪੀ ਬਿਊਰੋ, ਨੈਸ਼ਨਲ-ਲੋਕਾਂ ਨੂੰ ਆਪਣੇ ਹੁਸਨ ਦੇ ਜਾਲ ਵਿਚ ਫਸਾ ਕੇ ਲੁੱਟਣ ਵਾਲੀ ਕੁੜੀ ਨੂੰ ਪੁਲਿਸ ਨੇ ਗ੍ਰਿਫ.ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਲੜਕੀ ਨੌਜਵਾਨਾਂ ਨੂੰ ਆਪਣੇ ਪ੍ਰੇਮ ਜਾਲ ‘ਚ ਫਸਾ ਲੈਂਦੀ ਸੀ ਅਤੇ ਫਿਰ ਬਲਾ.ਤਕਾਰ ਦਾ ਮਾਮਲਾ ਦਰਜ ਕਰਵਾ ਕੇ ਬਲੈਕਮੇਲ ਕਰਦੀ ਸੀ। ਉਸ ਖ਼ਿਲਾਫ਼ ਅੱਧੀ ਦਰਜਨ ਤੋਂ ਵੱਧ ਕੇਸ ਦਰਜ ਹਨ, ਪੁਲਿਸ ਨੇ ਉਸ ’ਤੇ 2500 ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਇਹ ਮਾਮਲਾ ਹੈ ਮੱਧ ਪ੍ਰਦੇਸ਼ ਦੇ ਜਬਲਪੁਰ ਦਾ।


ਓਮਟੀ ਥਾਣਾ ਇੰਚਾਰਜ ਵਰਿੰਦਰ ਸਿੰਘ ਪਵਾਰ ਨੇ ਦੱਸਿਆ ਕਿ ਰਸਾਲ ਚੌਕ ਸਥਿਤ ਇਕ ਵਪਾਰੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੋਨੀਆ ਕੇਸਵਾਨੀ ਨਾਂ ਦੀ ਲੜਕੀ ਉਸ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਹ ਉਸ ਨੂੰ ਬਲਾ.ਤਕਾਰ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਪੈਸੇ ਵਸੂਲ ਰਹੀ ਹੈ। ਕਾਰੋਬਾਰੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਐਫਆਈਆਰ ਦਰਜ ਕਰ ਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤਕ ਲੜਕੀ ਨੇ 6 ਲੋਕਾਂ ਖਿਲਾਫ ਬਲਾ.ਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ। ਸੋਮਵਾਰ (19 ਫਰਵਰੀ) ਨੂੰ ਪੁਲਿਸ ਨੇ ਸੋਨੀਆ ਨੂੰ ਉਸ ਦੇ ਦਵਾਰਕਾ ਨਗਰ ਦੇ ਘਮਾਪੁਰ ਸਥਿਤ ਘਰ ਤੋਂ ਗ੍ਰਿਫ.ਤਾਰ ਕਰ ਲਿਆ ਤੇ ਅਦਾਲਤ ‘ਚ ਪੇਸ਼ ਕੀਤਾ ਅਤੇ ਫਿਰ ਉਸ ਨੂੰ ਜੇਲ੍ਹ ਭੇਜ ਦਿੱਤਾ। ਪੁਲਿਸ ਮੁਤਾਬਕ ਸਾਲ 2016 ‘ਚ ਲੜਕੀ ਨੇ ਗਮਾਪੁਰ ਥਾਣੇ ਦੇ ਅਧੀਨ ਵਿਕਾਸ ਰਾਮਰਖਯਾਨੀ ਨਾਂ ਦੇ ਵਪਾਰੀ ਨੂੰ ਵਰਗਲਾ ਲਿਆ ਅਤੇ ਫਿਰ ਉਸ ਖਿਲਾਫ ਬਲਾ.ਤਕਾਰ ਦਾ ਮਾਮਲਾ ਦਰਜ ਕਰਵਾਇਆ। ਇਸ ਤੋਂ ਬਾਅਦ ਕਾਰੋਬਾਰੀ ਨੇ ਦਬਾਅ ਵਿਚ ਆ ਕੇ ਉਸ ਨਾਲ ਵਿਆਹ ਕਰ ਲਿਆ। ਮੁਲਜ਼ਮ ਸੋਨੀਆ ਨੇ ਉਸ ਦੀ ਜਾਇਦਾਦ ਹੜੱਪ ਲਈ ਅਤੇ ਫਿਰ ਉਸ ਦੇ ਖਿਲਾਫ ਡਿੰਡੋਰੀ ‘ਚ ਦੁਬਾਰਾ ਬਲਾ.ਤਕਾਰ ਦਾ ਮਾਮਲਾ ਦਰਜ ਕਰਵਾਇਆ। ਕਾਨਪੁਰ ਦੇ ਮਸ਼ਹੂਰ ਕਾਰੋਬਾਰੀ ਅਰਚਿਤ ਸਲੂਜਾ ਹਨੀ ਟ੍ਰੈਪ ਦਾ ਦੂਜਾ ਸ਼ਿਕਾਰ ਬਣੇ। ਸੋਸ਼ਲ ਮੀਡੀਆ ਰਾਹੀਂ ਵਪਾਰੀ ਨੂੰ ਲੁਭਾਉਣ ਤੋਂ ਬਾਅਦ ਲੜਕੀ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ 40 ਲੱਖ ਰੁਪਏ ਦੀ ਮੰਗ ਕੀਤੀ ਸੀ। ਪੈਸੇ ਨਾ ਮਿਲਣ ‘ਤੇ ਲੜਕੀ ਅਤੇ ਉਸ ਦੇ ਸਾਥੀਆਂ ਨੇ ਮਹਿਲਾ ਥਾਣੇ ‘ਚ ਬਲਾ.ਤਕਾਰ ਦਾ ਮਾਮਲਾ ਦਰਜ ਕਰਵਾਇਆ। ਇਸ ਮਾਮਲੇ ਵਿੱਚ ਕਾਨਪੁਰ ਦੀ ਅਦਾਲਤ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਵਿਕਾਸ ਸਮਤਾਨੀ ਮੁਲਜ਼ਮ ਲੜਕੀ ਦਾ ਤੀਜਾ ਸ਼ਿਕਾਰ ਬਣਿਆ। ਲੜਕੀ ਨੇ ਉਸ ਨੂੰ ਬਲੈਕਮੇਲ

ਕਰ ਕੇ 20 ਲੱਖ ਰੁਪਏ ਦੀ ਮੰਗ ਕੀਤੀ ਸੀ। ਸਾਲ 2021 ‘ਚ ਔਰਤ ਨੇ ਪੈਸੇ ਨਾ ਮਿਲਣ ਕਾਰਨ ਤਿਲਵਾਜ਼ਾ ਥਾਣੇ ‘ਚ ਬਲਾ.ਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਪੀੜਤ ਪਰਿਵਾਰਾਂ ਵੱਲੋਂ ਮੁਲਜ਼ਮ ਸੋਨੀਆ ਕੇਸਵਾਨੀ ਖ਼ਿਲਾਫ਼ ਬਲੈਕਮੇਲਿੰਗ ਨਾਲ ਸਬੰਧਤ ਕਈ ਆਡੀਓਜ਼ ਤੇ ਵੀਡੀਓ ਪੁਲਿਸ ਨੂੰ ਸੌਂਪੇ ਗਏ ਹਨ। ਓਮਤੀ ਥਾਣਾ ਇੰਚਾਰਜ ਵਰਿੰਦਰ ਪਵਾਰ ਦਾ ਕਹਿਣਾ ਹੈ ਕਿ ਸੋਨੀਆ ਖਿਲਾਫ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

error: Content is protected !!