ਇਤਿਹਾਸ ਕਿਸਾਨਾਂ ਦੇ ਕ.ਤ.ਲਾਂ ਦਾ ਇਕ ਦਿਨ ਭਾਜਪਾ ਤੋਂ ਮੰਗੇਗਾ ਹਿਸਾਬ : ਰਾਹੁਲ ਗਾਂਧੀ

ਇਤਿਹਾਸ ਕਿਸਾਨਾਂ ਦੇ ਕ.ਤ.ਲਾਂ ਦਾ ਇਕ ਦਿਨ ਭਾਜਪਾ ਤੋਂ ਮੰਗੇਗਾ ਹਿਸਾਬ : ਰਾਹੁਲ ਗਾਂਧੀ

ਵੀਓਪੀ ਬਿਊਰੋ, ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖਨੌਰੀ ਬਾਰਡਰ ’ਤੇ ਗੋ.ਲੀਬਾ.ਰੀ ਦੀ ਘਟਨਾ ’ਤੇ ਦੁੱਖ ਜ਼ਾਹਰ ਕੀਤਾ ਅਤੇ ਦਾਅਵਾ ਕੀਤਾ ਕਿ ਇਤਿਹਾਸ ਇਕ ਦਿਨ ਭਾਜਪਾ ਤੋਂ ‘ਕਿਸਾਨਾਂ ਦੇ ਕ.ਤ.ਲ ’ ਦਾ ਹਿਸਾਬ ਮੰਗੇਗਾ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ 10 ਸਾਲ ਕਿਸਾਨਾਂ ਲਈ ‘ਪਿੱਠ ’ਤੇ ਲਾਠੀ ਅਤੇ ਪੇਟ ’ਤੇ ਲੱਤ’ ਵਾਂਗ ਰਹੇ ਹਨ।
ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਖਨੌਰੀ ਬਾਰਡਰ ’ਤੇ ਗੋਲੀਬਾਰੀ ’ਚ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌ.ਤ ਦੀ ਖ਼ਬਰ ਦਿਲ ਦਹਿਲਾ ਦੇਣ ਵਾਲੀ ਹੈ, ਮੇਰੀ ਹਮਦਰਦੀ ਉਸ ਦੇ ਪਰਿਵਾਰ ਨਾਲ ਹੈ। ਪਿਛਲੀ ਵਾਰ ਮੋਦੀ ਦਾ ਹੰਕਾਰ 700 ਤੋਂ ਵੱਧ ਕਿਸਾਨਾਂ ਦੀ ਕੁਰਬਾਨੀ ਦੇ ਕੇ ਮੰਨਿਆ ਸੀ, ਹੁਣ ਉਹ ਫਿਰ ਉਨ੍ਹਾਂ ਦੀ ਜਾਨ ਦੇ ਦੁਸ਼ਮਣ ਬਣ ਗਏ ਹਨ।’ ਉਨ੍ਹਾਂ ਦਾਅਵਾ ਕੀਤਾ, ‘‘ਮਿੱਤਰ ਮੀਡੀਆ ਪਿੱਛੇ ਲੁਕੇ ਭਾਜਪਾ ਤੋਂ ਇਤਿਹਾਸ ਇਕ ਦਿਨ ਕਿਸਾਨਾਂ ਦੇ ਕ.ਤ.ਲਾਂ ਦਾ ਹਿਸਾਬ ਮੰਗੇਗਾ।’’


ਖੜਗੇ ਨੇ ‘ਐਕਸ’ ’ਤੇ ਪੋਸਟ ਕਰ ਕੇ ਕਿਹਾ, ‘‘ਜਦੋਂ ਨਹੀਂ ਬਚੇਗੀ ਕਿਸਾਨਾਂ ਦੀ ਜਾਨ ਤਾਂ ਚੁੱਪ ਕਿਵੇਂ ਰਹੇਗਾ ਹਿੰਦੁਸਤਾਨ? ਖਨੌਰੀ ਬਾਰਡਰ ’ਤੇ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋ.ਲੀਬਾ.ਰੀ ਕਾਰਨ ਹੋਈ ਮੌ.ਤ ਬਹੁਤ ਦੁਖਦਾਈ ਹੈ।’’
ਉਨ੍ਹਾਂ ਕਿਹਾ, ‘‘ਮੋਦੀ ਜੀ ਨੇ ਖੁਦ ਸੰਸਦ ’ਚ ਕਿਸਾਨਾਂ ਲਈ ‘ਅੰਦੋਲਨਜੀਵੀ’ ਅਤੇ ‘ਪਰਜੀਵੀ’ ਵਰਗੇ ਅਪਸ਼ਬਦ ਕਹੇ ਹਨ। ਭਾਜਪਾ ਦਾ 10 ਸਾਲ ਦਾ ਸ਼ਾਸਨ ਕਿਸਾਨਾਂ ਲਈ ਪਿੱਠ ’ਤੇ ਲਾਠੀ ਅਤੇ ਪੇਟ ’ਤੇ ਲੱਤ ਮਾਰਨ ਵਰਗਾ ਹੈ। ਲਾਹਨਤ ਹੈ ਮੋਦੀ ਸਰਕਾਰ ’ਤੇ!!’’
ਉਨ੍ਹਾਂ ਦਾਅਵਾ ਕੀਤਾ, ‘‘ਮੋਦੀ ਸਰਕਾਰ ਨੇ ਪਹਿਲਾਂ 750 ਕਿਸਾਨਾਂ ਨੂੰ ਮਾਰਿਆ, ਫਿਰ ਮੋਦੀ ਸਰਕਾਰ ਦੇ ਮੰਤਰੀ ਦੇ ਬੇਟੇ ਨੇ ਲਖੀਮਪੁਰ ’ਚ ਕਿਸਾਨਾਂ ਨੂੰ ਗੱਡੀ ਨਾਲ ਕੁਚਲ ਦਿਤਾ। ਯਾਦ ਦਿਵਾਉਣਾ ਜ਼ਰੂਰੀ ਹੈ ਕਿ ਮੱਧ ਪ੍ਰਦੇਸ਼ ਦੇ ਮੰਦਸੌਰ ’ਚ ਵੀ ਭਾਜਪਾ

ਸਰਕਾਰ ਦੇ ਅਧੀਨ ਪੁਲਿਸ ਗੋਲੀਬਾਰੀ ’ਚ ਕਿਸਾਨ ਮਾਰੇ ਗਏ ਸਨ।’’
ਪੰਜਾਬ-ਹਰਿਆਣਾ ਸਰਹੱਦ ’ਤੇ ਦੋ ਪ੍ਰਦਰਸ਼ਨ ਸਥਾਨਾਂ ਵਿਚੋਂ ਇਕ ਖਨੌਰੀ ਬਾਰਡਰ ’ਤੇ ਬੁਧਵਾਰ ਨੂੰ ਹੋਈਆਂ ਝੜਪਾਂ ਵਿਚ ਇਕ ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ ਹੋ ਗਈ ਅਤੇ ਲਗਭਗ 12 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਸ਼ੁਭਕਰਨ ਸਿੰਘ (21) ਵਜੋਂ ਹੋਈ ਹੈ, ਜੋ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਲੇਕੇ ਦਾ ਰਹਿਣ ਵਾਲਾ ਸੀ।

 

error: Content is protected !!