ਪਤੀ ਸਾਹਮਣੇ ਹਥਿਆਰਾਂ ਦੇ ਜ਼ੋਰ ਉਤੇ ਨਵ-ਵਿਆਹੀ ਨੂੰ ਕੀਤਾ ਅਗਵਾ, ਵੱਖ-ਵੱਖ ਥਾਵਾਂ ਉਤੇ ਲਿਜਾ ਕੇ ਕੀਤਾ ਜਬਰ ਜਨਾਹ

ਪਤੀ ਸਾਹਮਣੇ ਹਥਿਆਰਾਂ ਦੇ ਜ਼ੋਰ ਉਤੇ ਨਵ-ਵਿਆਹੀ ਨੂੰ ਕੀਤਾ ਅਗਵਾ, ਵੱਖ-ਵੱਖ ਥਾਵਾਂ ਉਤੇ ਲਿਜਾ ਕੇ ਕੀਤਾ ਜਬਰ ਜਨਾਹ

ਵੀਓਪੀ ਬਿਊਰੋ, ਗੁਰਦਾਸਪੁਰ-5 ਮਹੀਨੇ ਹੀ ਹੋਏ ਵਿਆਹ ਨੂੰ ਔਰਤ ਨੂੰ ਪਤੀ ਦੇ ਸਾਹਮਣੇ ਹੀ ਹਥਿਆਰਾਂ ਦੀ ਨੋਕ ’ਤੇ ਅਗਵਾ ਕਰਨ ਤੋਂ ਬਾਅਦ ਉਸ ਨੂੰ ਵੱਖ-ਵੱਖ ਥਾਵਾਂ ’ਤੇ ਲੈ ਜਾ ਕੇ ਜ਼ਬਰ ਜਨਾਹ ਦਾ ਸ਼ਿਕਾਰ ਬਣਾਉਣ ਦੇ ਮਾਮਲੇ ’ਚ ਪੁਰਾਣਾ ਸ਼ਾਲਾ ਪੁਲਿਸ ਨੇ ਇੱਕ ਵਿਅਕਤੀ ਅਤੇ ਚਾਰ ਅਣਪਾਛਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਫਿਲਹਾਸ ਅਜੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ।


ਇਸ ਮੌਕੇ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਥਾਣਾ ਪੁਰਾਣਾ ਸ਼ਾਲਾ ਦੇ ਪਿੰਡ ਦੀ ਰਹਿਣ ਵਾਲੀ ਗੁਜਰ ਭਾਈਚਾਰੇ ਦੇ ਨਾਲ ਸਬੰਧਿਤ ਵਿਆਹੁਤਾ ਮਹਿਲਾ ਨੇ ਸ਼ਿਕਾਇਤ ‘ਚ ਦੱਸਿਆ ਕਿ ਮਿਤੀ 6-2-24 ਕਰੀਬ 12.00 ਵਜੇ ਰਾਤ ਮੈਂ ਅਤੇ ਮੇਰਾ ਪਤੀ ਆਪਣੇ ਘਰ ਸੁੱਤੇ ਹੋਏ ਸੀ। ਇਸ ਦੌਰਾਨ ਮੁਲਜ਼ਮ ਕੁਲਵਿੰਦਰ ਸਿੰਘ ਉਰਫ ਡਿੰਪਲ ਪੁੱਤਰ ਅਜੀਤ ਸਿੰਘ ਵਾਸੀ ਅਜੀਤ ਨਗਰ ਥਾਣਾ ਦੀਨਾਨਗਰ ਆਪਣੇ 4 ਹੋਰ ਅਣਪਛਾਤੇ ਸਾਥੀਆਂ ਨਾਲ ਆਇਆ ਅਤੇ ਹਥਿਆਰਾਂ ਦੀ ਨੋਕ ‘ਤੇ ਉਸ ਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਆਪਣੀ ਇਨੋਵਾ ਗੱਡੀ ਵਿੱਚ ਬਿਠਾ ਕੇ ਚੰਡੀਗੜ੍ਹ ਲੈ ਗਿਆ। ਇਸ ਤੋਂ ਬਾਅਦ ਉਹ ਆਪਣੀ ਭੈਣ ਕੋਲ ਕਪੂਰਥਲਾ ਅਤੇ ਫਿਰ ਪਠਾਨਕੋਟ ਡਲਹੋਜੀ ਤੇ ਹੁਣ ਪਿੰਡ ਸ਼ਾਦੀਪੁਰ ਲੈ ਕੇ ਆਇਆ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਜਗ੍ਹਾ ‘ਤੇ ਮੁਲਜ਼ਮ ਕੁਲਵਿੰਦਰ ਸਿੰਘ ਨੇ ਜਬਰ ਜਨਾਹ ਕੀਤਾ ਅਤੇ ਇਸ ਬਾਰੇ ਕਿਸੇ ਨੂੰ ਦੱਸਣ ‘ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਸ਼ਿਕਾਇਤਕਰਤਾ ਪੀੜਤਾ ਨੇ ਦੱਸਿਆ ਕਿ ਜਦ 23.02.24 ਨੂੰ ਕੁਲਵਿੰਦਰ ਸਿੰਘ ਕਿਤੇ ਬਾਹਰ ਗਿਆ ਹੋਇਆ ਸੀ ਤਾਂ ਉਹ ਉਸ ਦੇ ਚੁੰਗਲ ‘ਚੋ ਨਿਕਲ ਕੇ ਰਾਤ ਕਰੀਬ 09:00 ਵਜੇ ਆਪਣੇ ਘਰ ਪਹੁੰਚੀ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ।


ਮਹਿਲਾ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਸਾਰੀ ਜਾਂਚ ਪੜਤਾਲ ਕਰਨ ਉਪਰੰਤ ਕੁਲਵਿੰਦਰ ਸਿੰਘ ਵਾਸੀ ਅਜੀਤ ਨਗਰ ਪੁਲਸ ਥਾਣਾ ਦੀਨਾਨਗਰ ਅਤੇ 4 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!