30 ਸਾਲਾ ਮਹਿਲਾ ਦੇ ਕੀਤੇ 20 ਟੁੱਕੜੇ, ਦੋ ਬੈਗਾਂ ਵਿਚ ਭਰ ਕੇ ਸੁੱਟੀ ਲਾਸ਼, ਗੁਪਤ ਅੰਗ ਵੀ ਕੱਟੇ, ਜਬਰ-ਜਨਾਹ ਮਗਰੋਂ ਵਾਰਦਾਤ ਦਾ ਸ਼ੱਕ

30 ਸਾਲਾ ਮਹਿਲਾ ਦੇ ਕੀਤੇ 20 ਟੁੱਕੜੇ, ਦੋ ਬੈਗਾਂ ਵਿਚ ਭਰ ਕੇ ਸੁੱਟੀ ਲਾਸ਼, ਗੁਪਤ ਅੰਗ ਵੀ ਕੱਟੇ, ਜਬਰ-ਜਨਾਹ ਮਗਰੋਂ ਵਾਰਦਾਤ ਦਾ ਸ਼ੱਕ

ਵੀਓਪੀ ਬਿਊਰੋ, ਨੈਸ਼ਨਲ : ਦੇਸ਼ ਵਿਚ ਇਕ ਵਾਰ ਮੁੜ ਵਹਿਸ਼ੀਆਨਾ ਤਰੀਕੇ ਨਾਲ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ। 30 ਸਾਲਾ ਮਹਿਲਾ ਦੇ 20 ਟੁੱਕੜੇ ਕਰ ਕੇ ਦੋ ਬੈਗਾਂ ਵਿਚ ਭਰ ਕੇ ਸੁੱਟ ਦਿੱਤੇ ਗਏ। ਇਹ ਵਾਰਦਾਤ ਯੂਪੀ ਦੇ ਅਮਰੋਹਾ ’ਚ ਵਾਪਰੀ। ਉਸ ਨਾਲ ਜਬਰ ਜਨਾਹ ਦਾ ਵੀ ਖਦਸ਼ਾ ਹੈ। ਮੰਨਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਕਿਸੇ ਹੋਰ ਥਾਂ ’ਤੇ ਅੰਜਾਮ ਦਿੱਤਾ ਗਿਆ ਹੈ। ਕੋਸ਼ਿਸ਼ ਦੇ ਬਾਵਜੂਦ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ।

ਮ੍ਰਿਤਕਾ ਦੀ ਉਮਰ ਲਗਪਗ 30 ਸਾਲ ਹੈ। ਔਰਤ ਦੀ ਲਾ.ਸ਼ ਦੀ ਹਾਲਤ ਦੱਸ ਰਹੀ ਹੈ ਕਿ ਡੂੰਘੀ ਰੰਜਿਸ਼ ’ਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਬਦਲਾ ਲੈਣ ਲਈ ਵਹਿਸ਼ੀਆਨਾ ਤਰੀਕਾ ਅਪਣਾਇਆ ਗਿਆ ਹੈ। ਸਰੀਰ ਦਾ ਹਰ ਅੰਗ ਅਲੱਗ ਕਰ ਦਿੱਤਾ ਗਿਆ ਹੈ। ਮੰਗਲਵਾਰ ਸਵੇਰੇ ਪਿੰਡ ਦੇ ਲੋਕਾਂ ਨੇ ਰਸਤੇ ਕਿਨਾਰੇ ਚਿੱਟੇ ਰੰਗ ਦੇ ਪਲਾਸਟਿਕ ਦੇ ਬੋਰੇ ਪਏ ਦੇਖੇ। ਨੌਗਾਵਾਂ ਸਾਦਾਤ ਪੁਲਿਸ ਨੇ ਦੋਵਾਂ ਬੋਰੀਆਂ ’ਚ ਹੇਠਾਂ ਬੈਗ ਦੇ ਉੱਪਰ ਕਿਸੇ ਔਰਤ ਦੇ ਕੱਪੜੇ ਭਰੇ ਸਨ।

ਪੁਲਿਸ ਨੇ ਬੈਗ ਖੋਲ੍ਹੇ ਤਾਂ ਹੋਸ਼ ਉੱਡ ਗਏ। ਉਨ੍ਹਾਂ ’ਚ ਔਰਤ ਦੀ ਕੱਟੀ ਹੋਈ ਲਾ.ਸ਼ ਸੀ। ਸ਼ੱਕ ਹੈ ਕਿ ਤੇਜ਼ਧਾਰ ਹਥਿਆਰ ਨਾਲ ਕੱਟਣ ਦੇ ਬਾਅਦ ਉਸ ਨੂੰ ਕੁਹਾੜੀ ਨਾਲ ਵੀ ਕੱਟਿਆ ਗਿਆ ਹੈ। ਚਿਹਰੇ ’ਤੇ ਲੱਗਾ ਖੂਨ ਸੁੱਕਾ ਨਹੀਂ ਸੀ। ਲੋਕਾਂ ਦਾ ਮੰਨਣਾ ਹੈ ਕਿ ਜਾਂ ਤਾਂ ਔਰਤ ਕਿਸੇ ਵੱਡੇ ਰਾਜ ਦੀ ਰਹਿਣ ਸੀ ਜਾਂ ਕਾਤ.ਲਾਂ ਨੇ ਕਿਸੇ ਘਟਨਾ ਦਾ ਬਦਲਾ ਲਿਆ ਹੈ।

ਹਾਲਾਂਕਿ ਸੱਚਾਈ ਪੁਲਿਸ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ ਪਰ ਮ੍ਰਿਤਕ ਦੇ ਚਿਹਰੇ ‘ਤੇ ਲੱਗੇ ਖੂਨ ਤੋਂ ਲੱਗਦਾ ਹੈ ਕਿ ਸ਼ਾਇਦ ਤੜਕੇ ਉਸ ਦਾ ਕ.ਤ.ਲ ਕਰ ਦਿੱਤਾ ਗਿਆ ਹੈ, ਕਿਉਂਕਿ ਚਿਹਰੇ ‘ਤੇ ਲਹੂ ਸੁੱਕਿਆ ਨਹੀਂ ਸੀ। ਭਾਵ ਕੁਝ ਘੰਟੇ ਪਹਿਲਾਂ ਤੜਕੇ ਉਸ ਦੀ ਹੱਤਿ.ਆ ਕਰ ਦਿੱਤੀ ਗਈ ਸੀ।

error: Content is protected !!