ਰਿਸ਼ਤੇ ਤਾਰ-ਤਾਰ, ਪਿਓ ਤੇ ਦੋ ਭਰਾਵਾਂ ਨੇ ਇਕੱਠਿਆਂ ਪੀਤੀ ਸ਼ਰਾਬ, ਫਿਰ ਹੋ ਗਈ ਬਹਿਸ, ਛੋਟੇ ਨੇ ਵੱਡੇ ਭਰਾ ਦੇ ਸਿਰ ਵਿਚ ਡੰਡਾ ਮਾਰ ਉਤਾਰਿਆ ਮੌ.ਤ ਦੇ ਘਾਟ

ਵੀਓਪੀ ਬਿਊਰੋ, ਸਮਰਾਲਾ : ਸਮਰਾਲਾ ਨੇੜਲੇ ਪਿੰਡ ਪੂਨੀਆ ਵਿਚ ਦੇਰ ਰਾਤ ਵਾਪਰੀ ਘਟਨਾ ਵਿਚ ਇਕ ਵਿਅਕਤੀ ਨੇ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਹੋਏ ਝਗੜੇ ਦੌਰਾਨ ਆਪਣੇ ਵੱਡੇ ਭਰਾ ਦੇ ਸਿਰ ਵਿਚ ਲੱਕੜ ਦੇ ਡੰਡੇ ਨਾਲ ਜ਼ੋਰਦਾਰ ਵਾਰ ਕਰ ਕੇ ਉਸ ਨੂੰ ਮੌ.ਤ ਦੇ ਘਾਟ ਉਤਾਰ ਦਿੱਤਾ। ਮ੍ਰਿ.ਤ.ਕ ਦੀ ਪਛਾਣ ਜਗਜੀਵਨ ਸਿੰਘ ਜੱਗਾ (38) ਪੁੱਤਰ ਰਾਮ ਸਿੰਘ ਵਾਸੀ ਪਿੰਡ ਪੂਨੀਆ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਜਗਜੀਵਨ ਸਿੰਘ ਆਪਣੇ ਛੋਟੇ ਭਰਾ ਦਲਵੀਰ ਸਿੰਘ (32l)ਅਤੇ ਪਿਤਾ ਰਾਮ ਸਿੰਘ ਨਾਲ ਪਿੰਡ ‘ਚ ਰਹਿੰਦਾ ਹੈ ਤੇ ਤਿੰਨੋ ਜਣੇ ਦਿਹਾੜੀ ਜੋਤੇ ਦਾ ਹੀ ਕੰਮ ਕਰ ਕੇ ਕਮਾਏ ਪੈਸਿਆਂ ਨਾਲ ਹਰ ਰੋਜ ਸ਼ਰਾਬ ਪੀ ਲੈਂਦੇ ਹਨ। ਇਨ੍ਹਾਂ ਦੀ ਇਸੇ ਆਦਤ ਕਰਕੇ ਦੋਹਾਂ ਭਰਾਵਾਂ ਦੀਆਂ ਘਰਵਾਲੀਆਂ ਘਰ ਛੱਡ ਕੇ ਚਲੀਆਂ ਗਈਆਂ।
ਘਟਨਾ ਵਾਲੇ ਦਿਨ ਵੀ ਦੋਨਾਂ ਭਰਾਵਾਂ ਨੇ ਆਪਣੇ ਪਿਤਾ ਨਾਲ ਇਕੱਠਿਆ ਸ਼ਰਾਬ ਪੀਤੀ ਤੇ ਇਸ ਦੌਰਾਨ ਹੀ ਛੋਟੇ ਭਰਾ ਦਲਵੀਰ ਸਿੰਘ ਦੀ ਵੱਡੇ ਭਰਾ ਜਗਜੀਵਨ ਸਿੰਘ ਨਾਲ ਕਿਸੇ ਗੱਲੋਂ ਬਹਿਸ ਹੋ ਗਈ। ਓਹਨੇ ਲੜਾਈ ਦੌਰਾਨ ਕੋਲ ਪਿਆ ਲੱਕੜ ਦਾ ਡੰਡਾ ਚੁੱਕ ਕੇ ਭਰਾ ਦੇ ਸਿਰ ਵਿਚ ਮਾਰਿਆ ਜਿਸ ਨਾਲ ਓਹਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ
ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪੁੱਜੇ ਤੇ ਮਾਮਲਾ ਦਰਜ ਕਰਕੇ ਮੁਲਜ਼ਮ ਦਲਵੀਰ ਸਿੰਘ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਸਿਵਲ ਹਸਪਤਾਲ ਸਮਰਾਲਾ ਦੇ ਮੋਰਚਰੀ ਹਾਊਸ ਵਿਚ ਰਖਵਾ ਦਿੱਤੀ ਹੈ ਤੇ ਹੋਰ ਜਾਂਚ ਜਾਰੀ ਹੈ।