ਚਾੜ੍ਹ ਦਿੱਤਾ ਚੰਨ…ਪ੍ਰੇਮ ਵਿਆਹ ਕਰਵਾ ਕੇ ਪਰਤਿਆ 50 ਸਾਲਾ ਪਿਓ, ਪਤਾ ਲੱਗਣ ਉਤੇ ਪੁੱਤ ਹੋ ਗਿਆ ਆਪੇ ਤੋਂ ਬਾਹਰ, ਫਿਰ ਜੋ ਹੋਇਆ ਜਾਣ ਹੋ ਜਾਣਗੇ ਰੌਂਗਟੇ ਖੜ੍ਹੇ

ਚਾੜ੍ਹ ਦਿੱਤਾ ਚੰਨ…ਪ੍ਰੇਮ ਵਿਆਹ ਕਰਵਾ ਕੇ ਪਰਤਿਆ 50 ਸਾਲਾ ਪਿਓ, ਪਤਾ ਲੱਗਣ ਉਤੇ ਪੁੱਤ ਹੋ ਗਿਆ ਆਪੇ ਤੋਂ ਬਾਹਰ, ਫਿਰ ਜੋ ਹੋਇਆ ਜਾਣ ਹੋ ਜਾਣਗੇ ਰੌਂਗਟੇ ਖੜ੍ਹੇ


ਵੀਓਪੀ ਬਿਊਰੋ, ਨੈਸ਼ਨਲ-ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਾਲਕ ਪਿੰਡ ਵਾਸੀ ਕ੍ਰਿਸ਼ਨ (50) ਨੂੰ ਉਸ ਦੇ ਹੀ ਪੁੱਤ ਨੇ ਕੁੱਟ-ਕੁੱਟ ਕੇ ਮਾਰ ਮੁਕਾਇਆ। ਪਿਤਾ ਨੇ ਇੱਕ ਦਿਨ ਪਹਿਲਾਂ ਹੀ ਪ੍ਰੇਮ ਵਿਆਹ ਕਰਵਾਇਆ ਸੀ। ਇਸ ਵਿਅਕਤੀ ਦੀ ਪਹਿਲੀ ਪਤਨੀ ਦੀ ਕੁਝ ਸਮਾਂ ਪਹਿਲਾਂ ਮੌ.ਤ ਹੋ ਗਈ ਸੀ।
ਇਸ ਤੋਂ ਬਾਅਦ ਸ਼ਨਿਚਰਵਾਰ ਨੂੰ ਉਸ ਨੇ ਦੂਜਾ ਵਿਆਹ ਕਰ ਲਿਆ। ਆਪਣੇ ਪਿਤਾ ਦੇ ਦੂਜੇ ਵਿਆਹ ਤੋਂ ਨਾਰਾਜ਼ ਹੋ ਕੇ ਪੁੱਤ ਨੇ ਪਿਤਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਬਰਵਾਲਾ ਪੁਲਿਸ ਨੇ ਮ੍ਰਿਤਕ ਕ੍ਰਿਸ਼ਨ ਦੇ ਭਰਾ ਪਵਨ ਦੇ ਬਿਆਨਾਂ ਉਤੇ ਕ.ਤ.ਲ ਦਾ ਮਾਮਲਾ ਦਰਜ ਕਰ ਲਿਆ ਹੈ। ਸੋਮਵਾਰ ਨੂੰ ਲਾ.ਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।


ਬਾਲਕ ਪਿੰਡ ਵਾਸੀ ਪਵਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਭਰਾ 50 ਸਾਲਾ ਕ੍ਰਿਸ਼ਨ ਦੀ ਪਤਨੀ ਸਾਵਿਤਰੀ ਦੀ ਸੱਤ ਸਾਲ ਪਹਿਲਾਂ ਮੌ.ਤ ਹੋ ਗਈ ਸੀ। ਹੁਣ ਕ੍ਰਿਸ਼ਨ ਨੂੰ ਆਪਣੀ ਪਤਨੀ ਦੀ ਸਰਕਾਰੀ ਪੈਨਸ਼ਨ ਮਿਲ ਰਹੀ ਸੀ। ਕ੍ਰਿਸ਼ਨਾ ਦੇ ਤਿੰਨ ਬੱਚੇ ਸਨ।
ਕ੍ਰਿਸ਼ਨਾ ਦਾ ਵੱਡਾ ਪੁੱਤਰ ਵਿੱਕੀ ਵਿਆਹਿਆ ਹੋਇਆ ਹੈ ਅਤੇ ਆਪਣੇ ਪਿਤਾ ਕ੍ਰਿਸ਼ਨ ਤੋਂ ਵੱਖ ਰਹਿੰਦਾ ਸੀ। ਸ਼ਨੀਵਾਰ ਨੂੰ ਕ੍ਰਿਸ਼ਨ ਨੇ ਗਾਂਧੀ ਨਗਰ ਫ਼ਿਰੋਜ਼ਪੁਰ, ਪੰਜਾਬ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨਾਲ ਪ੍ਰੇਮ ਵਿਆਹ ਕਰਵਾ ਲਿਆ ਅਤੇ ਉਸ ਨੂੰ ਆਪਣੇ ਘਰ ਲੈ ਆਇਆ। ਜਦੋਂ ਉਸ ਦੇ ਪੁੱਤਰ ਵਿੱਕੀ ਨੂੰ ਆਪਣੇ ਪਿਤਾ ਦੇ ਦੂਜੇ ਵਿਆਹ ਬਾਰੇ ਪਤਾ ਲੱਗਾ ਤਾਂ ਘਰ ਵਿਚ ਕਲੇਸ਼ ਪੈ ਗਿਆ। ਪਵਨ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ 9.30 ਵਜੇ ਕ੍ਰਿਸ਼ਨ ਘਰ ਦਾ ਸਾਮਾਨ ਖਰੀਦਣ ਲਈ ਕਰਿਆਨੇ ਦੀ ਦੁਕਾਨ ਉਤੇ ਜਾ ਰਿਹਾ ਸੀ। ਰਸਤੇ ਵਿੱਚ ਵਿੱਕੀ ਅਤੇ ਪਿੰਡ ਦੇ ਹੀ ਬਿੱਟੂ ਨੇ ਉਸ ’ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਆਸ-ਪਾਸ ਦੇ ਕਈ ਲੋਕ ਮੌਕੇ ਉਤੇ ਆ ਗਏ। ਇਸ ਤੋਂ ਬਾਅਦ, ਹਮਲਾਵਰ ਬਿੱਟੂ ਤੇ ਵਿੱਕੀ ਮੌਕੇ ਤੋਂ ਫ਼ਰਾਰ ਹੋ ਗਏ। ਸਿਰ ਉਤੇ ਸੱਟ ਲੱਗਣ ਕਾਰਨ ਕ੍ਰਿਸ਼ਨਾ ਦੀ ਮੌਕੇ ਉਤੇ ਹੀ ਮੌ.ਤ ਹੋ ਗਈ।

ਬਰਵਾਲਾ ਥਾਣਾ ਦੇ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕਿ ਕ੍ਰਿਸ਼ਨ ਨੇ ਇਕ ਦਿਨ ਪਹਿਲਾਂ ਹੀ ਪੰਜਾਬ ਦੀ ਰਹਿਣ ਵਾਲੀ ਔਰਤ ਨਾਲ ਦੂਜਾ ਵਿਆਹ ਕੀਤਾ ਸੀ। ਪਿਤਾ ਦੇ ਦੂਜੇ ਵਿਆਹ ਤੋਂ ਨਾਰਾਜ਼ ਹੋ ਕੇ ਪਹਿਲੀ ਪਤਨੀ ਦੇ ਪੁੱਤ ਨੇ ਆਪਣੇ ਦੋਸਤ ਨਾਲ ਮਿਲ ਕੇ ਪਿਤਾ ਦਾ ਕ.ਤ.ਲ ਕਰ ਦਿੱਤਾ। ਮ੍ਰਿਤਕ ਦੇ ਭਰਾ ਦੇ ਬਿਆਨਾਂ ਉਤੇ ਦੋਵਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

error: Content is protected !!