ਕੁੜੀ ਪਾਉਂਦੀ ਰਹੀ ਰੌਲਾ ‘ਮੈਂ ਮਰਜ਼ੀ ਨਾਲ ਭੱਜ ਕੇ ਵਿਆਹ ਕਰਵਾਇਐ’,ਮਾਪੇ ਵੀ ਹੋ ਗਏ ਸਹਿਮਤ ਪਰ ਪੁਲਿਸ ਨੇ ਮੁੰਡੇ ਉਤੇ ਪਾ ਦਿੱਤਾ ਬਲਾ.ਤਕਾਰ ਦਾ ਪਰਚਾ !

ਕੁੜੀ ਪਾਉਂਦੀ ਰਹੀ ਰੌਲਾ ‘ਮੈਂ ਮਰਜ਼ੀ ਨਾਲ ਭੱਜ ਕੇ ਵਿਆਹ ਕਰਵਾਇਐ’,ਮਾਪੇ ਵੀ ਹੋ ਗਏ ਸਹਿਮਤ ਪਰ ਪੁਲਿਸ ਨੇ ਮੁੰਡੇ ਉਤੇ ਪਾ ਦਿੱਤਾ ਬਲਾ.ਤਕਾਰ ਦਾ ਪਰਚਾ !

ਵੀਓਪੀ ਬਿਊਰੋ, ਚੰਡੀਗੜ੍ਹ : ਚੰਡੀਗੜ੍ਹ ਹਾਈ ਕੋਰਟ ‘ਚ ਹੈਰਾਨੀਜਨਕ ਮਾਮਲਾ ਦੇਖਣ ਨੂੰ ਮਿਲਿਆ। ਇਸ ਮਾਮਲੇ ‘ਚ ਲੜਕੀ ਨੇ ਬਿਨਾਂ ਦੱਸੇ ਇਕ ਨੌਜਵਾਨ ਨਾਲ ਚਲੀ ਗਈ ਤੇ ਉਸ ਨਾਲ ਵਿਆਹ ਕਰਵਾ ਲਿਆ। ਜਦੋਂ ਉਹ ਵਾਪਸ ਆਈ ਤਾਂ ਉਸ ਦੇ ਪਰਿਵਾਰ ਨੇ ਖੁਸ਼ੀ ਨਾਲ ਉਸ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਪਰ ਪੁਲਿਸ ਨੇ ਲੜਕੀ ਦੇ ਪਤੀ ਨੂੰ ਹਿਰਾਸਤ ‘ਚ ਲੈ ਲਿਆ। ਉਹ ਕਹਿੰਦੀ ਰਹੀ ਕਿ ਉਸ ਨੇ ਆਪਣੀ ਮਰਜ਼ੀ ਨਾਲ ਪ੍ਰੇਮ ਵਿਆਹ ਕਰਵਾਇਆ ਹੈ ਪਰ ਪੁਲਿਸ ਮੰਨਣ ਨੂੰ ਤਿਆਰ ਨਹੀਂ ਸੀ। ਆਧਾਰ ਕਾਰਡ ਮੁਤਾਬਕ ਲੜਕੀ ਦੀ ਉਮਰ 16 ਸਾਲ ਹੋਣ ਕਾਰਨ ਉਸ ਦੇ ਪਤੀ ਖਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕਰ ਲਿਆ।


185 ਦਿਨ ਬੁੜੈਲ ਜੇਲ੍ਹ ‘ਚ ਰਹਿਣ ਤੋਂ ਬਾਅਦ ਪਤੀ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਹੁਣ ਲੜਕੀ ਅੱਠ ਮਹੀਨਿਆਂ ਦੀ ਗਰਭਵਤੀ ਹੈ। ਮੁਲਜ਼ਮ ਪਤੀ ਦੇ ਵਕੀਲ ਦੀਪਾਂਸ਼ੂ ਰਾਣਾ ਨੇ ਦੱਸਿਆ ਕਿ ਅਪ੍ਰੈਲ 2023 ਨੂੰ ਲੜਕੀ ਬਿਨਾਂ ਦੱਸੇ ਨੌਜਵਾਨ ਦੇ ਨਾਲ ਚਲੀ ਗਈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਮਲੋਆ ਥਾਣੇ ‘ਚ ਮੁਲਜ਼ਮ ਖ਼ਿਲਾਫ਼ ਅਗਵਾ ਕਰਨ ਦਾ ਕੇਸ ਦਰਜ ਕਰਵਾਇਆ। ਕੁਝ ਦਿਨਾਂ ਬਾਅਦ ਜਦੋਂ ਦੋਵੇਂ ਵਿਆਹ ਕਰਵਾ ਕੇ ਵਾਪਸ ਆਏ ਤਾਂ ਲੜਕੀ ਤੇ ਉਸ ਦੀ ਮਾਂ ਨੇ ਥਾਣੇ ਜਾ ਕੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਹੋ ਗਿਆ ਹੈ ਤੇ ਉਹ ਸ਼ਿਕਾਇਤ ਵਾਪਸ ਲੈਣਾ ਚਾਹੁੰਦੇ ਹਨ।
ਪੁਲਿਸ ਨੇ ਪਤੀ ਨੂੰ ਵੀ ਥਾਣੇ ਬੁਲਾਉਣ ਲਈ ਕਿਹਾ। ਉੱਥੇ ਪਹੁੰਚਦੇ ਹੀ ਪੁਲਿਸ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ। ਮਲੋਆ ਪੁਲਿਸ ਸਟੇਸ਼ਨ ਨੇ 22 ਅਪ੍ਰੈਲ 2023 ਨੂੰ ਆਈਪੀਸੀ ਦੀ ਧਾਰਾ 363, 366, 376(2)(ਐਨ) ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਕੋਈ ਵੀ ਦਲੀਲ ਮੰਨਣ ਨੂੰ ਤਿਆਰ ਨਹੀਂ ਸੀ। ਮੁਲਜ਼ਮ ਪਤੀ ਵੱਲੋਂ ਦੀਪਾਂਸ਼ੂ ਰਾਣਾ ਨੇ ਜ਼ਿਲ੍ਹਾ ਅਦਾਲਤ ‘ਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ, ਜਿਸ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸਵਾਤੀ ਸਹਿਗਲ ਨੇ ਸਵੀਕਾਰ ਕਰ ਲਿਆ।

ਐਡਵੋਕੇਟ ਰਾਣਾ ਨੇ ਕਿਹਾ ਕਿ ਲੜਕੀ ਨਾਬਾਲਗ ਨਹੀਂ ਹੈ। ਉਸਦੀ ਅਸਲ ਉਮਰ 19

ਸਾਲ ਹੈ, ਜਦੋਂਕਿ ਗਲਤੀ ਨਾਲ ਉਸਦੀ ਉਮਰ ਆਧਾਰ ਕਾਰਡ ‘ਚ 16 ਸਾਲ ਲਿਖ ਦਿੱਤੀ ਗਈ। ਮੁਲਜ਼ਮ ਨੇ ਬਾਲਗ ਹੋਣ ‘ਤੇ ਲੜਕੀ ਨਾਲ ਵਿਆਹ ਕਰ ਲਿਆ ਪਰ ਕਿਸੇ ਗਲਤਫਹਿਮੀ ਕਾਰਨ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

error: Content is protected !!