ਨੱਚਦੇ-ਝੂਮਦੇ ਵਿਆਹ ਸਮਾਗਮ ਵਿਚ ਜਾਂਦੇ ਬਾਰਾਤੀਆਂ ਦੀ ਕਾਰ ਜਾ ਪਈ ਨਹਿਰ ਵਿਚ, ਇਕ ਮਾਸੂਮ ਬੱਚੇ ਸਮੇਤ ਤਿੰਨ ਲੋਕਾਂ ਦੀ ਦਰਦਨਾਕ ਮੌ.ਤ

ਨੱਚਦੇ-ਝੂਮਦੇ ਵਿਆਹ ਸਮਾਗਮ ਵਿਚ ਜਾਂਦੇ ਬਾਰਾਤੀਆਂ ਦੀ ਕਾਰ ਜਾ ਪਈ ਨਹਿਰ ਵਿਚ, ਇਕ ਮਾਸੂਮ ਬੱਚੇ ਸਮੇਤ ਤਿੰਨ ਲੋਕਾਂ ਦੀ ਦਰਦਨਾਕ ਮੌ.ਤ


ਵੀਓਪੀ ਬਿਊਰੋ, ਨੈਸ਼ਨਲ-ਵਿਆਹ ਦੀਆਂ ਖੁਸ਼ੀਆਂ ਵਿਚਾਲੇ ਉਸ ਵੇਲੇ ਮਾਤਮ ਛਾ ਗਿਆ ਜਦੋਂ ਬਾਰਾਤੀਆਂ ਨਾਲ ਭਰੀ ਇਕ ਈਕੋ ਕਾਰ ਨਹਿਰ ਵਿਚ ਜਾ ਪਲਟੀ। ਇਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਬਚਾਅ ਮੁਹਿੰਮ ਚਲਾ ਕੇ ਦੋ ਲੋਕਾਂ ਨੂੰ ਬਚਾਇਆ। ਹਾਲਾਂਕਿ ਇੱਕ ਮਾਸੂਮ ਬੱਚੇ ਸਮੇਤ ਤਿੰਨ ਲੋਕਾਂ ਦੀ ਮੌ.ਤ ਹੋ ਗਈ। ਤਿੰਨ ਹੋਰ ਲੋਕ ਅਜੇ ਵੀ ਲਾਪਤਾ ਹਨ। NDRF ਦੀ ਟੀਮ ਅਜੇ ਵੀ ਉਨ੍ਹਾਂ ਦੀ ਭਾਲ ਕਰ ਰਹੀ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਥਾਣਾ ਜਹਾਂਗੀਰਪੁਰ ਦਾ ਹੈ।


ਦੱਸਿਆ ਜਾ ਰਿਹਾ ਹੈ ਕਿ ਅੱਠ ਲੋਕ ਬੁਲੰਦਸ਼ਹਿਰ ਦੇ ਪਿੰਡ ਸ਼ੇਰਪੁਰ ਤੋਂ ਅਲੀਗੜ੍ਹ ਪਿਸਾਵਾ ਵਿਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਈਕੋ ਕਾਰ ਵਿੱਚ ਜਾ ਰਹੇ ਸਨ। ਇਸ ਦੌਰਾਨ ਜਹਾਂਗੀਰਪੁਰ ਥਾਣਾ ਖੇਤਰ ਦੀ ਕਪਨਾ ਨਹਿਰ ਵਿੱਚ ਈਕੋ ਕਾਰ ਡਿੱਗ ਗਈ।
ਇਸ ਹਾਦਸੇ ‘ਚ ਹੁਣ ਤੱਕ ਤਿੰਨ ਲੋਕਾਂ ਦੀ ਮੌ.ਤ ਹੋ ਚੁੱਕੀ ਹੈ, ਜਦਕਿ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਤਿੰਨ ਲੋਕਾਂ ਦੀ ਭਾਲ ਜਾਰੀ ਹੈ। ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬੁਲੰਦਸ਼ਹਿਰ ਦੇ ਜ਼ਿਲਾ ਮੈਜਿਸਟ੍ਰੇਟ ਸੀਪੀ ਸਿੰਘ ਨੇ ਦੱਸਿਆ ਕਿ ਜਹਾਂਗੀਰਪੁਰ ਥਾਣੇ ਦੀ ਕਪਨਾ ਨਹਿਰ ‘ਚ ਈਕੋ ਕਾਰ ਡਿੱਗ ਗਈ, ਜਿਸ ‘ਚ ਤਿੰਨ ਲੋਕਾਂ ਦੀ ਮੌ.ਤ ਹੋ ਗਈ। ਦੋ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।


ਤਿੰਨ ਹੋਰ ਲੋਕਾਂ ਦਾ ਬਚਾਅ ਅਜੇ ਵੀ ਜਾਰੀ ਹੈ। ਐਨਡੀਆਰਐਫ ਟੀਮ ਸਮੇਤ ਪੁਲਿਸ ਅਤੇ ਪ੍ਰਸ਼ਾਸਨ ਦੇ ਸਾਰੇ ਉੱਚ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਮੁੱਖ ਮੰਤਰੀ ਨੇ ਵੀ ਇਸ ਘਟਨਾ ਦਾ ਨੋਟਿਸ ਲਿਆ ਹੈ ਅਤੇ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

error: Content is protected !!