ਭਾਜਪਾ ਨੇਤਾ ਦੀ ਛਾਤੀ ਵਿਚ ਗੋ.ਲ਼ੀਆਂ ਮਾਰ ਬਾਈਕ ਸਵਾਰਾਂ ਨੇ ਕੀਤੀ ਹੱਤਿ.ਆ

ਭਾਜਪਾ ਨੇਤਾ ਦੀ ਛਾਤੀ ਵਿਚ ਗੋ.ਲ਼ੀਆਂ ਮਾਰ ਬਾਈਕ ਸਵਾਰਾਂ ਨੇ ਕੀਤੀ ਹੱਤਿ.ਆ

ਵੀਓਪੀ ਬਿਊਰੋ, ਨੈਸ਼ਨਲ : ਘਰੋਂ ਚਾਰ ਪਹੀਆ ਵਾਹਨ ਉਤੇ ਨਿਕਲੇ ਭਾਜਪਾ ਨੇਤਾ ਦੀ ਮੋਟਰਸਾਈਕਲ ਸਵਾਰ ਤਿੰਨ ਬਦ.ਮਾਸ਼ਾਂ ਨੇ ਛਾਤੀ ਵਿਚ ਗੋਲ਼ੀ ਮਾਰ ਕੇ ਹੱਤਿ.ਆ ਕਰ ਦਿੱਤੀ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਜੌਨਪੁਰ ‘ਚ ਵਾਪਰੀ। ਇਥੇ ਭਾਜਪਾ ਨੇਤਾ ਪ੍ਰਮੋਦ ਯਾਦਵ ਦੀ ਗੋ.ਲੀ ਮਾਰ ਕੇ ਹੱਤਿ.ਆ ਕਰ ਦਿੱਤੀ ਗਈ। ਘਟਨਾ ਬਕਸਾ ਥਾਣਾ ਖੇਤਰ ਦੇ ਬੋਧਾਪੁਰ ਮੋੜ ਨੇੜੇ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਮੋਦ ਯਾਦਵ 2012 ‘ਚ ਮਲਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸਨ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਪ੍ਰਮੋਦ ਯਾਦਵ ਸਵੇਰੇ ਕਰੀਬ ਦਸ ਵਜੇ ਆਪਣੇ ਚਾਰ ਪਹੀਆ ਵਾਹਨ ‘ਤੇ ਘਰੋਂ ਨਿਕਲੇ। ਜਿਵੇਂ ਹੀ ਉਹ ਰਾਏਬਰੇਲੀ-ਜੌਨਪੁਰ ਰੋਡ ‘ਤੇ ਪਿੰਡ ਦੇ ਮੋੜ ਨੇੜੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਆ ਕੇ ਉਸ ਨੂੰ ਗੋ.ਲੀ ਮਾਰ ਦਿੱਤੀ। ਗੋਲੀ ਉਸ ਦੀ ਛਾਤੀ ਵਿੱਚ ਲੱਗੀ। ਜ਼ਖਮੀ ਹਾਲਤ ‘ਚ ਉਸ ਦੇ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌ.ਤ ਹੋ ਗਈ। ਘਟਨਾ ਵਾਲੀ ਥਾਂ ‘ਤੇ ਪੁਲਿਸ ਬਲ ਤਾਇਨਾਤ ਹੈ। ਘਟਨਾ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।

error: Content is protected !!