ਲੋਕਾਂ ਨੂੰ ਕਹਿੰਦੀ ਮੰਜੇ ਤੋਂ ਡਿੱਗ ਕੇ ਮਰੀ ਪਰ ਆਪ ਹੀ ਥਾਪੀਆਂ ਮਾਰ-ਮਾਰ ਮਾਰ’ਤੀ ਮਾਂ, ਲਾਡਾਂ ਨਾਲ ਪਾਲੀ ਧੀ ਦਾ ਰੂਹ ਕੰਬਾਊ ਕਾਰਾ

ਲੋਕਾਂ ਨੂੰ ਕਹਿੰਦੀ ਮੰਜੇ ਤੋਂ ਡਿੱਗ ਕੇ ਮਰੀ ਪਰ ਆਪ ਹੀ ਥਾਪੀਆਂ ਮਾਰ-ਮਾਰ ਮਾਰ’ਤੀ ਮਾਂ, ਲਾਡਾਂ ਨਾਲ ਪਾਲੀ ਧੀ ਦਾ ਰੂਹ ਕੰਬਾਊ ਕਾਰਾ

ਵੀਓਪੀ ਬਿਊਰੋ ਭਵਾਨੀਗੜ੍ਹ, ਭਵਾਨੀਗੜ੍ਹ ‘ਚ ਮਾਹੌਲ ਉਸ ਸਮੇਂ ਕਾਫੀ ਖ਼ਤਰਨਾਕ ਹੋ ਗਿਆ, ਜਦੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ। ਇੱਕ ਲੜਕੀ ਨੇ ਆਪਣੀ ਮਾਂ ਦਾ ਬੇਰਹਿਮੀ ਨਾਲ ਕ.ਤ.ਲ ਕਰ ਦਿੱਤਾ।

ਮਨੁਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਭਵਾਨੀਗੜ੍ਹ ਦੇ ਪਿੰਡ ਸ਼ਾਲਾ ਚੌਂਕ ਨੇੜੇ ਇੱਕ ਘਰ ਵਿੱਚ ਵਾਪਰੀ ਹੈ। ਲੜਕੀ ਨੇ ਆਸਪਾਸ ਦੇ ਇਲਾਕਾ ਵਾਸੀਆਂ ਨੂੰ ਦੱਸਿਆ ਕਿ ਉਸ ਦੀ ਮਾਂ ਮੰਜੇ ਤੋਂ ਹੇਠਾਂ ਡਿੱਗ ਪਈ ਅਤੇ ਉਸ ਦੀ ਮੌ.ਤ ਹੋ ਗਈ।ਜਦੋਂ ਇਲਾਕਾ ਨਿਵਾਸੀਆਂ ਨੇ ਉੱਪਰ ਜਾ ਕੇ ਜਾਇਜ਼ਾ ਲਿਆ ਤਾਂ ਉਨ੍ਹਾਂ ਦੇ ਸਾਹਮਣੇ ਤਸਵੀਰ ਬਿਲਕੁਲ ਸਾਫ਼ ਹੋ ਗਈ ਕਿ ਇਸ ਲੜਕੀ ਨੇ ਆਪਣੀ ਮਾਂ ਨੂੰ ਥਾਪੀ ਦੀ ਮਦਦ ਨਾਲ ਬੇਰਹਿਮੀ ਨਾਲ ਕੁੱਟਿਆ ਹੈ।

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਲੜਕੀ ਪਹਿਲਾਂ ਵੀ ਆਪਣੀ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੀ ਸੀ। ਇਲਾਕਾ ਨਿਵਾਸੀਆਂ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਲੜਕੀ ਨੂੰ ਗ੍ਰਿਫ਼.ਤਾਰ ਕਰ ਲਿਆ। ਲੜਕੀ ਦਾ ਨਾਂ ਨੀਤੂ ਰਾਣੀ ਹੈ। ਉਮਰ 40 ਸਾਲ ਦੱਸੀ ਜਾ ਰਹੀ ਹੈ ਅਤੇ ਲੜਕੀ ਦੀ ਮ੍ਰਿਤਕ ਮਾਂ ਦਾ ਨਾਂ ਮੂਰਤੀ ਹੈ।

error: Content is protected !!