ਲਗਜ਼ਰੀ ਕਾਰਾਂ ਤੋਂ ਵੀ ਕਿਤੇ ਵੱਧ ਪਿਆ ਘੋੜੇ ਦਾ ਮੁੱਲ, 3 ਕਰੋੜ ਦਾ ਮਿਲਿਆ ਆਫਰ ਮਾਲਕ ਨੇ ਠੁਕਰਾਇਆ, ਕਹਿੰਦਾ-ਕਮਾਊ ਪੁੱਤ ਹੈ ਮੇਰਾ…

ਲਗਜ਼ਰੀ ਕਾਰਾਂ ਤੋਂ ਵੀ ਕਿਤੇ ਵੱਧ ਪਿਆ ਘੋੜੇ ਦਾ ਮੁੱਲ, 3 ਕਰੋੜ ਦਾ ਮਿਲਿਆ ਆਫਰ ਮਾਲਕ ਨੇ ਠੁਕਰਾਇਆ, ਕਹਿੰਦਾ-ਕਮਾਊ ਪੁੱਤ ਹੈ ਮੇਰਾ…


ਵੀਓਪੀ ਬਿਊਰੋ, ਫਰੀਦਕੋਟ : ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇੱਥੇ ਚੱਲ ਰਹੇ ਇਕ ਹੋਰਸ ਸ਼ੋਅ ਦੌਰਾਨ ਇਕ ਘੋੜੇ ਨੂੰ 3 ਕਰੋੜ ਰੁਪਏ ਵਿਚ ਖਰੀਦਣ ਦੀ ਆਫ਼ਰ ਹੋ ਗਈ, ਇਹ ਰਾਸ਼ੀ ਕਈ ਲਗਜ਼ਰੀ ਕਾਰਾਂ ਤੋਂ ਵੀ ਕਿਤੇ ਜ਼ਿਆਦਾ ਹੈ। ਇਸ ਦੇ ਬਾਵਜੂਦ ਮਾਲਕ ਨੇ ਉਸ ਨੂੰ ਇਹ ਕਹਿ ਕੇ ਵੇਚਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਮੇਰਾ ‘ਕਮਾਊ ਪੁੱਤ’ ਹੈ।
ਫਰੀਦਕੋਟ ਦੇ ਸ਼ੂਗਰ ਮਿੱਲ ਮੈਦਾਨ ਵਿਚ ਚੱਲ ਰਹੇ ਚਾਰ ਰੋਜ਼ਾ ਹੋਰਸ ਸ਼ੋਅ ਵਿਚ ਪੰਜਾਬ ਸਮੇਤ ਕਈ ਰਾਜਾਂ ਤੋਂ 200 ਤੋਂ ਵੱਧ ਨੁਕਰਾ ਅਤੇ ਮਾਰਵਾੜੀ ਨਸਲ ਦੇ ਘੋੜਿਆਂ ਨੇ ਭਾਗ ਲਿਆ। ਇਨ੍ਹਾਂ ਵਿਚਕਾਰ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਹ ਮੇਲਾ ਬੁੱਧਵਾਰ ਨੂੰ ਸਮਾਪਤ ਹੋਇਆ। ਇਸ ਮੇਲੇ ਵਿਚ ਆਏ ਘੋੜਿਆਂ ਦੀ ਕੀਮਤ ਦੀ ਗੱਲ ਕਰੀਏ ਤਾਂ ਇੱਥੇ 3 ਲੱਖ ਤੋਂ 3 ਕਰੋੜ ਰੁਪਏ ਦੇ ਘੋੜੇ ਦੇਖਣ ਨੂੰ ਮਿਲੇ। ਇਸ ਮੇਲੇ ਵਿਚ ਕਾਲਾ ਕਾਂਟਾ, ਬਾਹੂਬਲੀ, ਰੁਸਤਮ ਅਤੇ ਪਦਮ ਨਾਂ ਦੇ ਘੋੜਿਆਂ ਦੀ ਕੀਮਤ ਕਰੋੜਾਂ ਵਿਚ ਲੱਗੀ। ਜੇਤੂ ਘੋੜਿਆਂ ਦੇ ਮਾਲਕਾਂ ਨੂੰ ਕਾਰਾਂ ਅਤੇ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ।

error: Content is protected !!