ਲਗਜ਼ਰੀ ਕਾਰਾਂ ਤੋਂ ਵੀ ਕਿਤੇ ਵੱਧ ਪਿਆ ਘੋੜੇ ਦਾ ਮੁੱਲ, 3 ਕਰੋੜ ਦਾ ਮਿਲਿਆ ਆਫਰ ਮਾਲਕ ਨੇ ਠੁਕਰਾਇਆ, ਕਹਿੰਦਾ-ਕਮਾਊ ਪੁੱਤ ਹੈ ਮੇਰਾ…


ਇਸ ਮੌਕੇ ਪਦਮ ਘੋੜੇ ਦੇ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਘੋੜੇ ਦੀ ਕੀਮਤ 3 ਕਰੋੜ ਰੁਪਏ ਦੇ ਕਰੀਬ ਲੱਗੀ ਸੀ, ਪਰ ਉਸ ਨੇ ਇਸ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਡਾ ਕਮਾਊ ਪੁੱਤ ਹੈ, ਇਸ ਨੂੰ ਵੇਚ ਨਹੀਂ ਸਕਦੇ। ਮਾਰਵਾੜੀ ਨਸਲ ਦਾ ਇਹ ਚਿੱਟੇ ਰੰਗ ਦਾ ਘੋੜਾ ਬਹੁਤ ਹੀ ਖ਼ੂਬਸੂਰਤ ਹੈ ਅਤੇ ਇਸ ਦੇ ਸਰੀਰ ‘ਤੇ ਇਕ ਵੀ ਦਾਗ ਨਹੀਂ ਹੈ। ਪਦਮ ਦੀ ਉਮਰ ਤਕਰੀਬਨ ਚਾਰ ਸਾਲ ਹੈ। ਇਸ ਦੀ ਉਚਾਈ ਮੇਲੇ ਵਿਚ ਆਏ ਸਾਰੇ ਘੋੜਿਆਂ ਨਾਲੋਂ ਵੱਧ ਹੈ।

ਸਲਮਾਨ ਖ਼ਾਨ ਨੂੰ ਵੀ ਵੇਚ ਚੁੱਕਿਆ ਹੈ ਘੋੜਾ


ਪਦਮ ਘੋੜੇ ਦੇ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਵੀ ਇਕ ਵਾਰ ਉਨ੍ਹਾਂ ਤੋਂ ਘੋੜਾ ਖਰੀਦ ਚੁੱਕੇ ਹਨ। ਉਸ ਘੋੜੇ ਦਾ ਨਾਂ ਬੇਤਾਬ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਘੋੜਿਆਂ ਨੂੰ ਖ਼ਾਸ ਖੁਰਾਕ ਦਿੰਦੇ ਹਨ। ਫਰੀਦਕੋਟ ਹਾਰਸ ਬਰੀਡ ਸੁਸਾਇਟੀ ਵੱਲੋਂ ਹਰ ਸਾਲ ਇਹ ਮੇਲਾ ਕਰਵਾਇਆ ਜਾਂਦਾ ਹੈ ਜਿਸ ਵਿਚ ਲੋਕ ਦੂਰੋਂ-ਦੂਰੋਂ ਆਪਣੇ ਘੋੜੇ ਲੈ ਕੇ ਆਉਂਦੇ ਹਨ।

error: Content is protected !!