Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
March
7
ਗਿੱਦੜਬਾਹਾ ‘ਚ I-Phone ਪਿੱਛੇ ਮੁੰਡੇ ਨੇ ਮਾਰ’ਤਾ ਤਾਇਆ, ਲਾਸ਼ ਨਹਿਰ ‘ਚ ਸੁੱਟ ਆਇਆ ਤੇ ਤਾਏ ਦੇ ATM ‘ਚੋਂ ਪੈਸੇ ਕੱਢਵਾ ਕੇ ਖਰੀਦ ਲਿਆਇਆ ਆਈ-ਫੋਨ
Ajab Gajab
Crime
Latest News
National
Punjab
ਗਿੱਦੜਬਾਹਾ ‘ਚ I-Phone ਪਿੱਛੇ ਮੁੰਡੇ ਨੇ ਮਾਰ’ਤਾ ਤਾਇਆ, ਲਾਸ਼ ਨਹਿਰ ‘ਚ ਸੁੱਟ ਆਇਆ ਤੇ ਤਾਏ ਦੇ ATM ‘ਚੋਂ ਪੈਸੇ ਕੱਢਵਾ ਕੇ ਖਰੀਦ ਲਿਆਇਆ ਆਈ-ਫੋਨ
March 7, 2024
Voice of Punjab
ਗਿੱਦੜਬਾਹਾ ‘ਚ I-Phone ਪਿੱਛੇ ਮੁੰਡੇ ਨੇ ਮਾਰ’ਤਾ ਤਾਇਆ, ਲਾਸ਼ ਨਹਿਰ ‘ਚ ਸੁੱਟ ਆਇਆ ਤੇ ਤਾਏ ਦੇ ATM ‘ਚੋਂ ਪੈਸੇ ਕੱਢਵਾ ਕੇ ਖਰੀਦ ਲਿਆਇਆ ਆਈ-ਫੋਨ
ਵੀਓਪੀ ਬਿਊਰੋ – ਮੁਕਤਸਰ ‘ਚ ਆਈਫੋਨ ਲੈਣ ਲਈ ਭਤੀਜੇ ਨੇ ਆਪਣੇ ਤਾਏ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਬੋਰੀ ਵਿੱਚ ਭਰ ਕੇ ਰਾਜਸਥਾਨ ਫੀਡਰ ਨਹਿਰ ਵਿੱਚ ਸੁੱਟ ਦਿੱਤਾ ਗਿਆ। ਘਟਨਾ ਗਿੱਦੜਬਾਹਾ ਦੇ ਪਿੰਡ ਮਧੀਰ ਦੀ ਹੈ। ਇੱਥੇ ਸਥਾਨਕ ਪੁਲਿਸ ਨੇ ਮੁਲਜ਼ਮ ਭਤੀਜੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਫਰਾਰ ਹੈ।
ਮੁਲਜ਼ਮ ਦੀ ਪਛਾਣ ਸਹਿਜਪ੍ਰੀਤ ਸਿੰਘ ਵਾਸੀ ਗਿੱਦੜਬਾਹਾ, ਮਧੀਰ ਹਾਲ ਵਾਸੀ ਦੇ ਰੂਪ ਵਿੱਚ ਹੋਈ ਹੈ। ਕਤਲ ਤੋਂ ਬਾਅਦ ਮੁਲਜ਼ਮ ਨੇ ਤਾਏ ਦੇ ਬੈਂਕ ਖਾਤੇ ਵਿੱਚੋਂ 65 ਹਜ਼ਾਰ ਰੁਪਏ ਕਢਵਾ ਲਏ ਅਤੇ ਨਵਾਂ ਆਈਫੋਨ ਖਰੀਦ ਲਿਆ। ਦੂਜੇ ਪਾਸੇ ਕਤਲ ਦੇ 12 ਦਿਨ ਬਾਅਦ ਵੀ ਮ੍ਰਿਤਕ ਦੀ ਲਾਸ਼ ਨਹਿਰ ਵਿੱਚੋਂ ਨਹੀਂ ਮਿਲੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਧੀਰ ਵਾਸੀ ਬੂਟਾ ਸਿੰਘ ਨੇ ਦੱਸਿਆ ਕਿ 23 ਫਰਵਰੀ ਨੂੰ ਉਹ ਅਤੇ ਉਸ ਦਾ ਲੜਕਾ ਜਗਰੂਪ ਸਿੰਘ ਆਪਣੇ ਦੂਜੇ ਲੜਕੇ ਬਲਕਾਰ ਸਿੰਘ ਦੇ ਘਰ ਗਏ ਹੋਏ ਸਨ। ਇੱਥੇ ਜਗਰੂਪ ਸਿੰਘ ਘਰ ਹੀ ਠਹਿਰਿਆ ਸੀ। ਬਲਕਾਰ ਪੁੱਤਰ ਸਹਿਜਪ੍ਰੀਤ ਸਿੰਘ ਉਰਫ਼ ਸਹਿਜ ਨੂੰ ਪਤਾ ਸੀ ਕਿ ਤਾਇਆ ਜਗਰੂਪ ਦੇ ਬੈਂਕ ਖਾਤੇ ਵਿੱਚ ਪੈਸੇ ਹਨ।
ਇਸ ’ਤੇ ਸਹਿਜਪ੍ਰੀਤ ਨੇ ਆਪਣੇ ਚਾਚੇ ਜਗਰੂਪ ਸਿੰਘ ਦਾ ਮਫਲਰ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਬੋਰੀ ਵਿੱਚ ਭਰ ਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ। ਬਾਅਦ ਵਿੱਚ ਉਸ ਨੇ ਕਿਸੇ ਤਰ੍ਹਾਂ ਜਗਰੂਪ ਸਿੰਘ ਦੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਲਏ ਅਤੇ ਨਵਾਂ ਆਈਫੋਨ ਖਰੀਦ ਲਿਆ।
ਥਾਣਾ ਗਿੱਦੜਬਾਹਾ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਮ੍ਰਿਤਕ ਦੇ ਬੈਂਕ ਖਾਤੇ ਵਿੱਚੋਂ 65 ਹਜ਼ਾਰ ਰੁਪਏ ਕਢਵਾ ਕੇ ਨਵਾਂ ਆਈਫੋਨ ਖਰੀਦਿਆ ਸੀ। ਅਜੇ ਤੱਕ ਨਹਿਰ ‘ਚੋਂ ਲਾਸ਼ ਨਹੀਂ ਮਿਲੀ ਹੈ। ਮੁਲਜ਼ਮ ਸਹਿਜਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।
Post navigation
ਮੰਦਿਰ ‘ਚ ਮੱਥਾ ਟੇਕ ਕੇ ਵਾਪਿਸ ਆ ਰਹੇ ਹਫਤਾ ਪਹਿਲਾਂ ਵਿਆਹੇ ਜੌੜੇ ਨੇ ਖੜ੍ਹੇ ਟਰੱਕ ‘ਚ ਮਾਰੀ ਕਾਰ, ਮਾਂ-ਪਿਓ ਤੇ ਭਰਾ ਸਮੇਤ ਪੰਜਾਂ ਦੀ ਮੌ.ਤ
ਰੂਸ ਘੁੰਮਣ ਗਏ ਪੰਜਾਬ-ਹਰਿਆਣਾ ਦੇ 7 ਮੁੰਡੇ Russian ਫੌਜ ਨੇ ਫੜੇ, ਯੂਕਰੇਨ ਖਿਲਾਫ ਜੰਗ ਲੜਨ ਲਈ ਕਰ ਰਹੇ ਮਜਬੂਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us