ਭੈਣ ਦੀ ਮੌ.ਤ ਤੋਂ ਕੁਝ ਘੰਟੇ ਬਾਅਦ ਹੀ ਮਸ਼ਹੂਰ ਅਦਾਕਾਰਾ ਦੀ ਹੋ ਗਈ ਮੌ.ਤ, ਪਰਿਵਾਰ ਸਦਮੇ ਵਿਚ

ਭੈਣ ਦੀ ਮੌ.ਤ ਤੋਂ ਕੁਝ ਘੰਟੇ ਬਾਅਦ ਹੀ ਮਸ਼ਹੂਰ ਅਦਾਕਾਰਾ ਦੀ ਹੋ ਗਈ ਮੌ.ਤ, ਪਰਿਵਾਰ ਸਦਮੇ ਵਿਚ


ਮੁੰਬਈ (ਵੀਓਪੀ ਬਿਊਰੋ) : ਟੀਵੀ ਅਦਾਕਾਰਾ ਡੌਲੀ ਸੋਹੀ ਦਾ ਅੱਜ ਸਵੇਰੇ 48 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਡੌਲੀ ਸਰਵਾਈਕਲ ਕੈਂਸਰ ਨਾਲ ਜੂਝ ਰਹੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਡੌਲੀ ਦੀ ਭੈਣ ਅਮਨਦੀਪ ਸੋਹੀ ਦਾ ਵੀ ਬੀਤੀ ਰਾਤ ਦੇਹਾਂਤ ਹੋਇਆ ਸੀ। ਭੈਣ ਅਮਨਦੀਪ ਦੀ ਮੌ.ਤ ਤੋਂ ਕੁਝ ਘੰਟੇ ਬਾਅਦ ਹੀ ਡੌਲੀ ਸੋਹੀ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਦੱਸ ਦਈਏ ਕਿ ਡੌਲੀ ਸਰਵਾਈਕਲ ਕੈਂਸਰ ਨਾਲ ਜੂਝ ਰਹੀ ਸੀ ਜਦਕਿ ਅਮਨਦੀਪ ਪੀਲੀਆ ਨਾਲ ਜੂਝ ਰਹੀ ਸੀ। ਡੌਲੀ ਸੋਹੀ ਦੇ ਪਰਿਵਾਰ ਨੇ ਕਿਹਾ, ”ਸਾਡੀ ਪਿਆਰੀ ਡੌਲੀ ਅੱਜ ਸਵੇਰੇ ਆਪਣੇ ਸਵਰਗੀ ਨਿਵਾਸ ਲਈ ਰਵਾਨਾ ਹੋ ਗਈ ਹੈ। ਅਸੀਂ ਸਦਮੇ ‘ਚ ਹਾਂ। ਅੱਜ ਬਾਅਦ ਦੁਪਹਿਰ ਅੰਤਿਮ ਸਸਕਾਰ ਕੀਤਾ ਜਾਵੇਗਾ।”


ਦੱਸ ਦੇਈਏ ਕਿ ਅਮਨਦੀਪ ਸੋਹੀ ਦਾ 7 ਮਾਰਚ (ਵੀਰਵਾਰ) ਨੂੰ ਦੇਹਾਂਤ ਹੋਇਆ ਸੀ। ਅਭਿਨੇਤਰੀ ਨੂੰ ‘ਬਦਤਮੀਜ਼ ਦਿਲ’ ‘ਚ ਆਪਣੀ ਭੂਮਿਕਾ ਲਈ ਕਾਫੀ ਪ੍ਰਸਿੱਧੀ ਮਿਲੀ ਸੀ। ਈਟਾਈਮਜ਼ ਟੀਵੀ ਦੀ ਰਿਪੋਰਟ ਅਨੁਸਾਰ, ਮਰਹੂਮ ਅਦਾਕਾਰਾ ਦੇ ਭਰਾ ਮਨੂ ਸੋਹੀ ਨੇ ਦੱਸਿਆ ਕਿ ਪੀਲੀਆ ਤੋਂ ਪੀੜਤ ਅਮਨਦੀਪ ਦੀ ਮੌ.ਤ ਹੋ ਗਈ। ਉਸ ਨੇ ਕਿਹਾ, ”ਹਾਂ, ਇਹ ਸੱਚ ਹੈ ਕਿ ਅਮਨਦੀਪ ਹੁਣ ਨਹੀਂ ਰਹੀ।”

error: Content is protected !!