ਭਾਜਪਾ ਆਗੂ ਦਾ ਵੱਡਾ ਬਿਆਨ, ਅਖੇ-ਇਸ ਵਾਰ 400 ਸੀਟਾਂ ਜਿੱਤ ਲਈਆਂ ਤਾਂ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਹੀ ਬਦਲ ਦੇਵਾਂਗੇ

ਭਾਜਪਾ ਆਗੂ ਦਾ ਵੱਡਾ ਬਿਆਨ, ਅਖੇ-ਇਸ ਵਾਰ 400 ਸੀਟਾਂ ਜਿੱਤ ਲਈਆਂ ਤਾਂ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਹੀ ਬਦਲ ਦੇਵਾਂਗੇ

 

 

 

ਵੀਓਪੀ ਬਿਊਰੋ- ਭਾਜਪਾ ਆਗੂ ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਏ ਬਿਆਨ ਨੇ ਸਾਰੇ ਪਾਸੇ ਤਰਥਲੀ ਮਤਾ ਦਿੱਤੀ ਹੈ। ਕਰਨਾਟਕ ਦੇ ਭਾਜਪਾ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਨੇ ਐਤਵਾਰ ਨੂੰ ਕਿਹਾ ਕਿ ਹਿੰਦੂਆਂ ਨੂੰ ਲਾਭ ਪਹੁੰਚਾਉਣ ਲਈ ਸੰਵਿਧਾਨ ਤੋਂ ਧਰਮ ਨਿਰਪੱਖ ਸ਼ਬਦ ਨੂੰ ਹਟਾਇਆ ਜਾ ਸਕਦਾ ਹੈ।

ਹੇਗੜੇ ਨੇ ਉੱਤਰਾ ਕੰਨੜ ਜ਼ਿਲ੍ਹੇ ਵਿੱਚ ਇੱਕ ਜਨਤਕ ਰੈਲੀ ਵਿੱਚ ਕਿਹਾ – ਜੇਕਰ ਇਹ ਸਭ ਬਦਲਣਾ ਹੈ, ਤਾਂ ਇਹ ਸਿਰਫ ਲੋਕ ਸਭਾ ਵਿੱਚ ਬਹੁਮਤ ਵੋਟਾਂ ਨਾਲ ਨਹੀਂ ਹੋਵੇਗਾ। ਸਾਨੂੰ ਲੋਕ ਸਭਾ ਦੇ ਨਾਲ-ਨਾਲ ਰਾਜ ਸਭਾ ਵਿੱਚ ਵੀ ਦੋ ਤਿਹਾਈ ਬਹੁਮਤ ਦੀ ਲੋੜ ਪਵੇਗੀ।

ਹੇਗੜੇ ਦਾ ਬਿਆਨ ਸਾਹਮਣੇ ਆਉਂਦੇ ਹੀ ਵਿਰੋਧੀ ਧਿਰ ਨੇ ਭਾਜਪਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਰਾਹੁਲ ਗਾਂਧੀ ਨੇ ਕਿਹਾ- ਭਾਜਪਾ ਦਾ ਅੰਤਮ ਟੀਚਾ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਨਸ਼ਟ ਕਰਨਾ ਹੈ।

error: Content is protected !!