ਯੂਨੀਵਰਸਿਟੀ ਕੈਂਪਸ ‘ਚ ਸਰਜੀ.ਕਲ ਬਲੇ.ਡ ਨਾਲ ਢਿੱਡ ਪਾ.ੜ ਧੀ ਦੀਆਂ ਆਂਦਰਾਂ ਹੀ ਕੱਢ ਦਿੱਤੀਆਂ ਬਾਹਰ, ਫਿਰ ਉਸੇ ਬਲੇਡ ਨਾਲ ਪ੍ਰੋਫੈਸਰ ਨੇ ਕੱਟ ਲਿਆ ਆਪਣਾ ਗ਼ਲਾ, ਦੋਵਾਂ ਦੀ ਮੌ.ਤ

ਯੂਨੀਵਰਸਿਟੀ ਕੈਂਪਸ ‘ਚ ਸਰਜੀ.ਕਲ ਬਲੇ.ਡ ਨਾਲ ਢਿੱਡ ਪਾ.ੜ ਧੀ ਦੀਆਂ ਆਂਦਰਾਂ ਹੀ ਕੱਢ ਦਿੱਤੀਆਂ ਬਾਹਰ, ਫਿਰ ਉਸੇ ਬਲੇ.ਡ ਨਾਲ ਪ੍ਰੋਫੈਸਰ ਨੇ ਕੱਟ ਲਿਆ ਆਪਣਾ ਗ਼ਲਾ, ਦੋਵਾਂ ਦੀ ਮੌ.ਤ

ਵੀਓਪੀ ਬਿਊਰੋ, ਨੈਸ਼ਨਲ : ਐਤਵਾਰ ਸ਼ਾਮ ਨੂੰ ਉਸ ਸਮੇਂ ਹਲਚਲ ਮਚ ਗਈ ਜਦੋਂ ਯੂਨੀਵਰਸਿਟੀ ਕੈਂਪਸ ‘ਚ ਸਥਿਤ ਦਫ਼ਤਰ ‘ਚੋਂ ਇਕ ਪ੍ਰੋਫੈਸਰ ਅਤੇ ਉਸ ਦੀ 8 ਸਾਲਾ ਧੀ ਦੀਆਂ ਲਾ.ਸ਼ਾਂ ਮਿਲੀਆਂ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਮ੍ਰਿਤਕ ਦੀ ਪਛਾਣ ਸੰਦੀਪ ਗੋਇਲ (35) ਵਜੋਂ ਹੋਈ ਹੈ, ਜੋ ਹਿਸਾਰ ਦੀ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਚ ਕੰਮ ਕਰਦਾ ਸੀ। ਇਹ ਰੂਹ ਕੰਬਾਊ ਖਬਰ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਅਨੁਸਾਰ ਪ੍ਰੋਫੈਸਰ ਨੇ ਪਹਿਲਾਂ ਆਪਣੀ ਧੀ ਦਾ ਗਲਾ ਵੱਢਿਆ, ਫਿਰ ਢਿੱਡ ਪਾੜ ਦਿੱਤਾ ਅਤੇ ਫਿਰ ਸਰਜੀਕਲ ਬਲੇਡ ਨਾਲ ਆਪਣਾ ਗਲਾ ਵੱਢ ਕੇ ਖੁਦ.ਕੁਸ਼ੀ ਕਰ ਲਈ। ਪ੍ਰੋਫੈਸਰ ਮੂਲ ਰੂਪ ਵਿਚ ਨਰਵਾਣਾ ਦਾ ਰਹਿਣ ਵਾਲਾ ਸੀ ਅਤੇ ਆਪਣੀ ਪਤਨੀ ਨੀਤੂ ਗੋਇਲ ਅਤੇ ਇਕਲੌਤੀ ਧੀ ਨਾਲ ਲੁਵਾਸ ਦੇ ਸਰਕਾਰੀ ਕੁਆਰਟਰ ਵਿਚ ਰਹਿੰਦਾ ਸੀ। ਸ਼ਾਮ ਨੂੰ ਉਹ ਇਹ ਕਹਿ ਕੇ ਘਰੋਂ ਨਿਕਲ ਗਿਆ ਕਿ ਉਹ ਲੜਕੀ ਨੂੰ ਸੈਰ ਕਰਵਾਉਣ ਲਈ ਲੈ ਜਾਵੇਗਾ।


ਕਾਫ਼ੀ ਦੇਰ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਉਸ ਦੀ ਪਤਨੀ ਖ਼ੁਦ ਉਸ ਦੀ ਭਾਲ ਕਰਨ ਗਈ। ਬਾਅਦ ਵਿੱਚ ਦੋਵਾਂ ਦੀਆਂ ਲਾ.ਸ਼ਾਂ ਯੂਨੀਵਰਸਿਟੀ ਕੈਂਪਸ ਵਿਚੋਂ ਬਰਾਮਦ ਕੀਤੀਆਂ ਗਈਆਂ। ਜਾਣਕਾਰੀ ਅਨੁਸਾਰ ਪ੍ਰੋਫੈਸਰ ਨੇ ਆਪਣੀ ਧੀ ਦਾ ਢਿੱਡ ਵੀ ਪਾੜ ਦਿੱਤਾ, ਜਿਸ ਕਾਰਨ ਉਸ ਦੀਆਂ ਆਂਦਰਾਂ ਵੀ ਬਾਹਰ ਆ ਗਈਆਂ। ਇਸ ਪੂਰੀ ਘਟਨਾ ਵਿਚ ਸਰਜੀਕਲ ਬਲੇਡ ਦੀ ਵਰਤੋਂ ਕੀਤੀ ਗਈ ਸੀ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਗੋਇਲ ਅਤੇ ਉਸ ਦਾ ਪਰਿਵਾਰ ਯੂਨੀਵਰਸਿਟੀ ਕੈਂਪਸ ਵਿਚ ਰਹਿ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੇ ਗਲੇ ਵੱਢੇ ਹੋਏ ਮਿਲੇ ਸਨ ਅਤੇ ਉਨ੍ਹਾਂ ਦੀਆਂ ਲਾ.ਸ਼ਾਂ ਗੋਇਲ ਦੇ ਦਫ਼ਤਰ ਤੋਂ ਬਰਾਮਦ ਕੀਤੀਆਂ ਗਈਆਂ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਇਲ ਦਾ ਡਿਪ੍ਰੈਸ਼ਨ ਦਾ ਇਲਾਜ ਚੱਲ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਸਾਰੇ ਪਹਿਲੂਆਂ ਨੂੰ ਧਿਆਨ ‘ਚ ਰੱਖ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!