ਨਾਲ ਰਹਿੰਦੀ ਸਾਲੀ ਨਾਲ ਬਣਾਏ ਨਾਜਾ.ਇਜ਼ ਸਬੰਧ, ਫਿਰ ਵਿਆਹ ਕਰਨ ਲਈ ਪਾਉਣ ਲੱਗਾ ਦਬਾਅ, ਮਨ੍ਹਾ ਕੀਤਾ ਤਾਂ ਕੱਪੜੇ ਨਾਲ ਗਲਾ ਘੁੱਟ ਮਾਰ’ਤੀ ਸਾਲੀ, ਕਿਸੇ ਨੂੰ ਦੱਸੇ ਬਗੈਰ ਕਰ ਦਿੱਤਾ ਸਸਕਾਰ

ਨਾਲ ਰਹਿੰਦੀ ਸਾਲੀ ਨਾਲ ਬਣਾਏ ਨਾਜਾ.ਇਜ਼ ਸਬੰਧ, ਫਿਰ ਵਿਆਹ ਕਰਨ ਲਈ ਪਾਉਣ ਲੱਗਾ ਦਬਾਅ, ਮਨ੍ਹਾ ਕੀਤਾ ਤਾਂ ਕੱਪੜੇ ਨਾਲ ਗਲਾ ਘੁੱਟ ਮਾਰ’ਤੀ ਸਾਲੀ, ਕਿਸੇ ਨੂੰ ਦੱਸੇ ਬਗੈਰ ਕਰ ਦਿੱਤਾ ਸਸਕਾਰ


ਵੀਓਪੀ ਬਿਊਰੋ, ਮੋਗਾ : ਸਾਲੀ ਨੂੰ ਆਪਣੇ ਘਰ ਰੱਖ ਵਿਅਕਤੀ ਨੇ ਨਾਜਾਇਜ਼ ਸਬੰਧ ਬਣਾ ਲਏ , ਫਿਰ ਵਿਆਹ ਕਰਨ ਲਈ ਪਾਉਣ ਲੱਗਾ ਦਬਾਅ। ਸਾਲੀ ਵੱਲੋਂ ਮਨ੍ਹਾ ਕਰਨ ਉਤੇ ਵਿਅਕਤੀ ਨੇ ਗਲਾ ਘੁੱਟ ਕੇ ਮੌ.ਤ ਦੇ ਘਾਟ ਉਤਾਰ ਦਿੱਤਾ। ਇਹ ਵਾਰਦਾਤ ਪਿੰਡ ਹਿੰਮਤਪੁਰਾ ਦੀ ਹੈ। ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਮ੍ਰਿ.ਤ.ਕ ਲੜਕੀ ਦੇ ਜੀਜੇ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ.ਤਾਰ ਕਰ ਲਿਆ ਹੈ।


ਥਾਣਾ ਨਿਹਾਲ ਸਿੰਘ ਵਾਲਾ ਦੇ ਸਹਾਇਕ ਐਸਐਚਓ ਜਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਨੇ ਸ਼ਿਕਾਇਤ ਦਿੱਤੀ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਨ੍ਹਾਂ ਦੀ ਛੋਟੀ ਲੜਕੀ ਆਪਣੀ ਭੈਣ ਨਾਲ ਪਿੰਡ ਹਿੰਮਤਪੁਰਾ ਵਿਖੇ ਰਹਿ ਰਹੀ ਸੀ। ਜਿੱਥੇ ਉਸ ਦੇ ਜਵਾਈ ਨੇ ਸਾਲੀ ਨਾਲ ਨਾਜਾਇਜ਼ ਸਬੰਧ ਬਣਾ ਲਏ। ਨਾਲ ਹੀ ਵਿਆਹ ਕਰਵਾ ਕੇ ਉਸ ਨੂੰ ਆਪਣੀ ਪਤਨੀ ਬਣਾ ਕੇ ਰੱਖਣਾ ਚਾਹੁੰਦਾ ਸੀ ਪਰ ਉਸ ਦੀ ਲੜਕੀ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ। ਇਸ ਕਾਰਨ 2 ਫਰਵਰੀ ਨੂੰ ਮੁਲਜ਼ਮ ਨੇ ਗੁੱਸੇ ‘ਚ ਆ ਕੇ ਕੱਪੜੇ ਨਾਲ ਉਨ੍ਹਾਂ ਦੀ ਛੋਟੀ ਧੀ ਦੀ ਗਲ਼ਾ ਘੁੱਟ ਕੇ ਹੱਤਿ.ਆ ਕਰ ਦਿੱਤੀ ਅਤੇ ਆਪਣੀ ਪਤਨੀ ਨੂੰ ਦੱਸਿਆ ਕਿ ਦੀ ਮੌ.ਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।

ਮੁਲਜ਼ਮ ਨੇ ਪਹਿਲਾਂ ਹੀ ਕਰ ਦਿੱਤਾ ਸਸਕਾਰ
ਮੁਲਜ਼ਮ ਸ਼ਰਨਜੀਤ ਕੌਰ ਦੀ ਲਾ.ਸ਼ ਨੂੰ ਪਿੰਡ ਭੈਣੀ ਫੱਤਾ ਲੈ ਗਿਆ ਤੇ ਉਸ ਦਾ ਸਸਕਾਰ ਕਰ ਦਿੱਤਾ। ਜਦੋਂ ਉਸ ਨੂੰ ਸ਼ੱਕ ਹੋਇਆ ਤੇ 8 ਮਾਰਚ ਨੂੰ ਜਦੋਂ ਉਹ ਮੁਲਜ਼ਮ ਨੂੰ ਮਿਲਣ ਆਇਆ ਤਾਂ ਉਸ ਨੂੰ ਸਾਰੀ ਗੱਲ ਦੱਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਹਰਦੀਪ ਸਿੰਘ ਵਾਸੀ ਹਿੰਮਤਪੁਰਾ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼.ਤਾਰ ਕਰ ਲਿਆ ਹੈ। ਫੱਤਾ ਜ਼ਿਲ੍ਹਾ ਬਰਨਾਲਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦੀ ਲੜਕੀ ਅਮਨ ਕੌਰ ਦਾ ਵਿਆਹ ਸਾਲ 2014 ‘ਚ ਮੁਲਜ਼ਮ ਹਰਦੀਪ ਸਿੰਘ ਵਾਸੀ ਹਿੰਮਤਪੁਰਾ ਨਾਲ ਹੋਇਆ ਸੀ।

error: Content is protected !!