ਜਲੰਧਰ ਤੋਂ ਚੰਨੀ ਲੜ ਸਕਦੇ ਨੇ ਕਾਂਗਰਸ ਵੱਲੋਂ ਲੋਕ ਸਭਾ ਚੋਣ, ਪੁਰਾਣਾ ਕਿਲਾ ਬਚਾਉਣ ਲਈ ਹਾਈਕਮਾਂਡ ਖੇਡ ਸਕਦੀ ਹੈ ਵੱਡੀ ਗੇਮ

ਜਲੰਧਰ ਤੋਂ ਚੰਨੀ ਲੜ ਸਕਦੇ ਨੇ ਕਾਂਗਰਸ ਵੱਲੋਂ ਲੋਕ ਸਭਾ ਚੋਣ, ਪੁਰਾਣਾ ਕਿਲਾ ਬਚਾਉਣ ਲਈ ਹਾਈਕਮਾਂਡ ਖੇਡ ਸਕਦੀ ਹੈ ਵੱਡੀ ਗੇਮ


ਜਲੰਧਰ (ਵੀਓਪੀ ਬਿਊਰੋ) ਜਿਵੇਂ ਜਿਵੇ ਲੋਕ ਸਭਾ ਚੋਣਾਂ ਵਿੱਚ ਸਮਾਂ ਥੋੜਾ ਰਹਿੰਦਾ ਜਾ ਰਿਹਾ ਹੈ, ਉਵੇਂ ਉਵੇਂ ਹੀ ਸਿਆਸੀ ਪਾਰਟੀਆਂ ਵੀ ਆਪਣਾ ਪੂਰਾ ਜ਼ੋਰ ਲਾ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਤਾਂ ਪੰਜਾਬ ਵਿੱਚ ਚੋਣ ਕੰਪੇਨ ਦਾ ਐਲਾਨ ਵੀ ਕਰ ਦਿੱਤਾ ਹੈ। ਹਾਲਾਂਰਿ ਪੰਜਾਬ ਵਿੱਚ ਅਜੇ ਤੱਕ ਕਿਸੇ ਸਿਆਸੀ ਪਾਰਟੀ ਨੇ ਆਪਣੇ ਪੱਤੇ ਨਹੀਂ ਖੋਲ੍ਹ ਹਨ ਕਿ ਕੌਣ ਕਿੱਥੋ ਚੋਣ ਲੜੇਗਾ।

ਇਸ ਸਭ ਵਿਚਕਾਰ ਹੀ ਕਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਜਲੰਧਰ ਦੀ ਰਿਜ਼ਰਵ ਸੀਟ ਤੋਂ ਇਸ ਵਾਰ ਕੁਝ ਨਵਾਂ ਕਰ ਸਕਦੀ ਹੈ ਕਿਉਂਕਿ ਆਪਣੀ ਪੱਕੀ ਮੰਨੀ ਜਾਂਦੀ ਸੀਟ ਕਾਂਗਰਸ ਨੇ ਪਿੱਛਲੀ ਵਾਰ ਜ਼ਿਮਨੀ ਚੋਣ ਵਿੱਚ ਹਾਰ ਸੀ ਸੀ, ਅਤੇ ਉਹ ਵੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਗਏ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੇ ਹੱਥੋਂ, ਜੋ ਕਿ ਸੰਤੋਖ ਸਿੰਘ ਚੌਧਰੀ ਦੀ ਧਰਮ ਪਤਨੀ ਨੂੰ ਹਰਾ ਕੇ ਪਾਰਲੀਮੈਂਟ ਵਿੱਚ ਪਹੁੰਚੇ ਸਨ।

ਇਸ ਵਾਰ ਖਬਰਾਂ ਸਾਹਮਣੇ ਆ ਕਹੀਆਂ ਹਨ ਕਿ ਪੰਜਾਬ ਦੀ ਜਲੰਧਰ ਸੀਟ ਤੋਂ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲੜਨ ਲਈ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਹਾਈਕਮਾਂਡ ਜਲਦ ਹੀ ਇਸ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਹਾਈਕਮਾਂਡ ਨੇ ਇਹ ਫੈਸਲਾ ਐਸਸੀ ਬੋਟ ਬੈਂਕ ਅਤੇ ਚੰਨੀ ਦੀ ਲੋਕਪ੍ਰਿਅਤਾ ਦੇ ਮੱਦੇਨਜ਼ਰ ਲਿਆ ਹੈ।

ਦੱਸ ਦੇਈਏ ਕਿ ਹਾਲ ਹੀ ‘ਚ ਕਾਂਗਰਸ ਦੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਲੰਧਰ ਦੌਰੇ ‘ਤੇ ਆਏ ਸਨ। ਇਸ ਦੌਰਾਨ ਉਨ੍ਹਾਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਨਬਜ਼ ਵੀ ਫੜੀ। ਇਸ ਦੌਰਾਨ ਸਥਾਨਕ ਆਗੂਆਂ ਵੱਲੋਂ ਕਰਮਜੀਤ ਕੌਰ ਚੌਧਰੀ ਅਤੇ ਸਾਬਕਾ ਸੀ.ਐਮ ਚੰਨੀ ਦੇ ਨਾਵਾਂ ਦੀ ਵਕਾਲਤ ਕੀਤੀ ਗਈ।

error: Content is protected !!