ਦੋ ਬੱਚਿਆਂ ਦੇ 45 ਸਾਲਾ ਪਿਓ ਨਾਲ ਲਿਵ ਇਨ ‘ਚ ਰਹਿਣ ਲੱਗੀ 19 ਸਾਲਾ ਕੁੜੀ, ਪਰਿਵਾਰਾਂ ਨੇ ਮਿਲ ਘੜੀ ਸਾਜ਼ਿਸ਼, ਦੋਵਾਂ ਨੂੰ ਧੋਖੇ ਨਾਲ ਬੁਲਾ ਹਥਿ.ਆ.ਰਾਂ ਨਾਲ ਵੱਡਿ.ਆ, ਬੋਰੀ ‘ਚ ਪਾ ਲਾ.ਸ਼ਾਂ ਭਾਖੜਾ ‘ਚ ਸੁਟੀਆਂ

ਦੋ ਬੱਚਿਆਂ ਦੇ 45 ਸਾਲਾ ਪਿਓ ਨਾਲ ਲਿਵ ਇਨ ‘ਚ ਰਹਿਣ ਲੱਗੀ 19 ਸਾਲਾ ਕੁੜੀ, ਪਰਿਵਾਰਾਂ ਨੇ ਮਿਲ ਘੜੀ ਸਾਜ਼ਿਸ਼, ਦੋਵਾਂ ਨੂੰ ਧੋਖੇ ਨਾਲ ਬੁਲਾ ਹਥਿ.ਆ.ਰਾਂ ਨਾਲ ਵੱਡਿ.ਆ, ਬੋਰੀ ‘ਚ ਪਾ ਲਾ.ਸ਼ਾਂ ਭਾਖੜਾ ‘ਚ ਸੁਟੀਆਂ

ਵੀਓਪੀ ਬਿਊਰੋ, ਮਾਨਸਾ-ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬੁਢਲਾਡਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਿਵ ਇਨ ਵਿੱਚ ਰਹਿ ਰਹੇ ਪ੍ਰੇਮੀ ਜੋੜੇ ਦੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮੀ ਜੋੜੇ ਦੇ ਪਰਿਵਾਰਾਂ ਵਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਦੋਵੇਂ ਆਪਣੇ ਪਰਿਵਾਰਾਂ ਦੇ ਖਿਲਾਫ਼ ਜਾ ਕੇ ਲਿਵ ਇਨ ਤਹਿਤ ਬੋਹਾ ਤੋਂ ਬਾਹਰ ਕਿਸੇ ਸ਼ਹਿਰ ’ਚ ਰਹਿ ਰਹੇ ਸਨ। 19 ਸਾਲਾ ਕੁੜੀ ਜਿਸ ਵਿਅਕਤੀ ਨਾਲ ਲਿਵ ਇਨ ਵਿਚ ਰਹਿ ਰਹੀ ਸੀ ਉਹ ਪਹਿਲਾਂ ਵੀ ਵਿਆਹਿਆ ਹੋਇਆ ਸੀ ਅਤੇ ਉਸ ਦੇ 2 ਬੱਚੇ ਵੀ ਸਨ।


ਜਾਣਕਾਰੀ ਅਨੁਸਾਰ ਬੀਤੇ ਦਿਨ ਜਦੋਂ ਉਹ ਆਪਣੀ ਪ੍ਰੇਮਿਕਾ ਨਾਲ ਬੋਹਾ ਆਇਆ ਹੋਇਆ ਸੀ ਤਾਂ ਪ੍ਰੇਮਿਕਾ ਦੇ ਪਿਤਾ ਤੇ ਉਸ ਦੇ 45 ਸਾਲਾ ਪ੍ਰੇਮੀ ਦੀ ਪਹਿਲੀ ਪਤਨੀ ਦੇ ਪੁੱਤਰ ਤੇ ਦੋ ਨਜ਼ਦੀਕੀ ਸਾਥੀਆਂ ਤੇ ਇਕ ਵਿਅਕਤੀ ਵਲੋਂ ਸਾਜ਼ਿਸ਼ ਘੜੀ ਗਈ। ਪ੍ਰੇਮੀ ਨੂੰ ਉਸ ਦੀ ਪੋਤੀ ਨੂੰ ਮਿਲਾਉਣ ਦੇ ਬਹਾਨੇ ਖੇਤ ਵਿੱਚ ਬੁਲਾਇਆ ਗਿਆ ਜਿਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਪ੍ਰੇਮੀ ਜੋੜੇ ਦਾ ਕ.ਤ.ਲ ਕਰ ਦਿੱਤਾ ਗਿਆ।


ਉਕਤ ਮੁਲਜ਼ਮਾਂ ਨੇ ਦੋਹਾਂ ਦੀਆਂ ਲਾ.ਸ਼ਾਂ ਨੂੰ ਬੋਰੀ ’ਚ ਬੰਨ੍ਹ ਕੇ ਗੱਡੀ ’ਚ ਪਾ ਲਿਆ ਤੇ ਲਾ.ਸ਼ਾਂ ਨੂੰ ਭਾਖੜਾ ਨਹਿਰ ’ਚ ਸੁੱਟ ਦਿੱਤਾ। ਪ੍ਰੇਮਿਕਾ ਦੇ ਪਿਤਾ ਸੁਖਪਾਲ ਸਿੰਘ ਨੇ ਘਬਰਾਹਟ ’ਚ ਆ ਕੇ ਪ੍ਰੇਮੀ ਜੋੜੇ ਦਾ ਕਤਲ ਕਰਨ ਦੀ ਗੱਲ ਆਪਣੇ ਗੁਆਂਢ ’ਚ ਰਹਿੰਦੇ ਵਾਰਡ ਦੇ ਕੌਂਸਲਰ ਨੂੰ ਦੱਸੀ, ਜਿਸ ਨੇ ਬੋਹਾ ਪੁਲਿਸ ਨੂੰ ਇਤਲਾਹ ਦੇ ਦਿੱਤੀ। ਪੁਲਿਸ ਨੂੰ ਕੁੜੀ ਦੀ ਲਾਸ਼ ਭਾਖੜਾ ਨਹਿਰ ਦੇ ਸਰਦੂਲਗੜ੍ਹ ਖ਼ੇਤਰ ’ਚ ਨਿਕਲਦੇ ਇਕ ਸੂਏ ’ਚੋਂ ਮਿਲ ਗਈ ਹੈ ਪਰ ਪ੍ਰੇਮੀ ਦੀ ਲਾਸ਼ ਦਾ ਅਜੇ ਤੱਕ ਕੋਈ ਪਤਾ ਨਹੀਂ। ਪੁਲਿਸ ਨੇ ਅਜੇ ਤੱਕ ਇਸ ਮਾਮਲੇ ‘ਚ ਪੁਸ਼ਟੀ ਨਹੀਂ ਕੀਤੀ।

error: Content is protected !!