ਪੰਜਾਬ ਪੁਲਿਸ ‘ਤੇ ਫਾਇਰਿੰਗ ਕਰ ਕੇ ਕਾਂਸਟੇਬਲ ਅੰਮ੍ਰਿਤਪਾਲ ਨੂੰ ਸ਼ਹੀਦ ਕਰਨ ਵਾਲੇ ਗੈਂਗਸਟਰ ਦਾ ਐਨਕਾਉਂਟਰ, ਦੇਰ ਸ਼ਾਮ ਪਹੁੰਚਾਇਆ ਯਮਰਾਜ ਕੋਲ

ਪੰਜਾਬ ਪੁਲਿਸ ‘ਤੇ ਫਾਇਰਿੰਗ ਕਰ ਕੇ ਕਾਂਸਟੇਬਲ ਅੰਮ੍ਰਿਤਪਾਲ ਨੂੰ ਸ਼ਹੀਦ ਕਰਨ ਵਾਲੇ ਗੈਂਗਸਟਰ ਦਾ ਐਨਕਾਉਂਟਰ, ਦੇਰ ਸ਼ਾਮ ਪਹੁੰਚਾਇਆ ਯਮਰਾਜ ਕੋਲ


ਹੁਸ਼ਿਆਰਪੁਰ (ਵੀਓਪੀ ਬਿਊਰੋ)- ਦੋ ਦਿਨ ਪਹਿਲਾਂ ਗੈਂਗਸਟਰ ਨੂੰ ਫੜਨ ਗਈ ਪੁਲਿਸ ‘ਤੇ ਗੈਂਗਸਟਰ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ, ਇਸ ਦੌਰਾਨ CIA ਸਟਾਫ ਦੇ ਇੱਕ ਕਾਂਸਟੇਬਲ ਦੇ ਛਾਤੀ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਜਿਸ ਦਾ ਕਿ ਕੱਲ ਸੰਸਕਾਰ ਵੀ ਕਰ ਦਿੱਤਾ ਗਿਆ।

ਹੁਣ ਖਬਰ ਸਾਹਮਣੇ ਆਈ ਹੈ ਕਿ ਹੁਸ਼ਿਆਰਪੁਰ ਵਿੱਚ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਕਤਲ ਕਰਨ ਵਾਲੇ ਗੈਂਗਸਟਰ ਜਰਨੈਲ ਸਿੰਘ ਉਰਫ਼ ਰਾਣਾ ਮਨਸੂਰਪੁਰੀਆ ਦਾ ਕੱਲ ਸ਼ਾਮ ਪੁਲਿਸ ਨੇ ਐਨਕਾਊਂਟਰ ਕੀਤਾ। ਖ਼ਬਰ ਲਿਖੇ ਜਾਣ ਤੱਕ ਮੁੱਠਭੇੜ ਵਾਲੀ ਥਾਂ ‘ਤੇ ਭਾਰੀ ਪੁਲਿਸ ਬਲ ਤਾਇਨਾਤ ਹੈ ਅਤੇ ਕਿਸੇ ਨੂੰ ਵੀ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

ਇਹ ਮੁਕਾਬਲਾ ਹੁਸ਼ਿਆਰਪੁਰ ਦੇ ਭੰਗਾਲਾ ‘ਚ ਇਕ ਸੁੰਨਸਾਨ ਜਗ੍ਹਾ ‘ਤੇ ਹੋਇਆ। ਬੀਤੇ ਦਿਨ ਗੈਂਗਸਟਰ ਸੁਖਵਿੰਦਰ ਰਾਣਾ ਪੁਲਿਸ ‘ਤੇ ਫਾਇਰਿੰਗ ਕਰਕੇ ਫਰਾਰ ਹੋ ਗਿਆ ਸੀ। ਪੁਲਿਸ ਨੇ ਉਸ ਬਾਰੇ ਸੂਚਨਾ ਦੇਣ ਵਾਲੇ ਨੂੰ 25,000 ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਸੀ। ਪੁਲਿਸ ਲਗਾਤਾਰ ਉਸਦੀ ਭਾਲ ਕਰ ਰਹੀ ਸੀ ਅਤੇ ਸੋਮਵਾਰ ਦੇਰ ਸ਼ਾਮ ਪੁਲਿਸ ਨੇ ਉਸਨੂੰ ਪੁਰਾਣਾ ਭੰਗਾਲਾ ਦੇ ਕੋਲ ਘੇਰ ਲਿਆ ਅਤੇ ਉੱਥੇ ਇੱਕ ਮੁਕਾਬਲੇ ਵਿੱਚ ਉਸਨੂੰ ਮਾਰ ਦਿੱਤਾ।

error: Content is protected !!