ਮੋਗਾ ‘ਚ ਵਲੰਟੀਅਰਾਂ ਨੂੰ ਮਿਲ ਕੇ ਬੋਲੇ CM ਮਾਨ- ਮਾਣ-ਸਤਿਕਾਰ ਲਈ ਧੰਨਵਾਦ, 13-0 ਨਾਲ ਹੀ ਜਿੱਤਾਂਗੇ ਲੋਕ ਸਭਾ ਚੋਣਾਂ

ਮੋਗਾ ‘ਚ ਵਲੰਟੀਅਰਾਂ ਨੂੰ ਮਿਲ ਕੇ ਬੋਲੇ CM ਮਾਨ- ਮਾਣ-ਸਤਿਕਾਰ ਲਈ ਧੰਨਵਾਦ, 13-0 ਨਾਲ ਹੀ ਜਿੱਤਾਂਗੇ ਲੋਕ ਸਭਾ ਚੋਣਾਂ
ਮੋਗਾ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਕੱਲ ਮੋਗਾ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਜੋਸ਼ ਭਰਿਆ।
ਇਸ ਵਰਕਰ ਮੀਟਿੰਗ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣੇ ਸੋਸ਼ਲ ਮੀਡਿਆ ਅਕਾਊਂਟ ‘ਤੇ ਦਿੱਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਮੋਗਾ ਵਿਖੇ ਆਮ ਆਦਮੀ ਪਾਰਟੀ ਵਲੰਟੀਅਰ ਮਿਲਣੀ ‘ਚ ਸ਼ਿਰਕਤ ਕੀਤੀ… ਲੋਕ ਸਭਾ ਚੋਣਾਂ ਨੂੰ ਲੈਕੇ ਵਲੰਟੀਅਰਾਂ ਨਾਲ ਵਿਸਥਾਰ ਸਹਿਤ ਗੱਲਬਾਤ ਕੀਤੀ… ਐਤਕੀਂ ਆਮ ਆਦਮੀ ਪਾਰਟੀ ਪੰਜਾਬ ‘ਚ ਲੋਕ ਸਭਾ ਚੋਣਾਂ 13-0 ਨਾਲ ਜਿੱਤੇਗੀ… ਵਲੰਟੀਅਰਾਂ ਦਾ ਜੋਸ਼ ਅਤੇ ਜਜ਼ਬਾ ਹੀ ਪੰਜਾਬ ਅਤੇ ਦੇਸ਼ ਦੀ ਤਕਦੀਰ ਬਦਲੇਗਾ… ਮਾਣ ਸਤਿਕਾਰ ਤੇ ਪਿਆਰ ਦੇਣ ਲਈ ਸਭ ਦਾ ਦਿਲੋਂ ਧੰਨਵਾਦ…
ਇਨਕਲਾਬ ਜ਼ਿੰਦਾਬਾਦ।

error: Content is protected !!