ਕਾਂਗਰਸ ਵੱਲੋਂ ਵੋਟਾਂ ਮੰਗਣ ਲਈ ਬਣਾਇਆ ਸਟਾਰ ਪ੍ਰਚਾਰਕ ਪਾਰਟੀ ਛੱਡ ਹੋ ਗਿਆ ਭਾਜਪਾ ‘ਚ ਸ਼ਾਮਲ

ਕਾਂਗਰਸ ਵੱਲੋਂ ਵੋਟਾਂ ਮੰਗਣ ਲਈ ਬਣਾਇਆ ਸਟਾਰ ਪ੍ਰਚਾਰਕ ਪਾਰਟੀ ਛੱਡ ਹੋ ਗਿਆ ਭਾਜਪਾ ‘ਚ ਸ਼ਾਮਲ

ਦੇਹਰਾਦੂਨ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਉੱਤਰਾਖੰਡ ਕਾਂਗਰਸ ਨੂੰ ਇਕ ਤੋਂ ਬਾਅਦ ਇਕ ਝਟਕੇ ਲੱਗ ਰਹੇ ਹਨ। ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਰੀਸ਼ ਰਾਵਤ ਦੇ ਕਰੀਬੀ ਦਿਨੇਸ਼ ਅਗਰਵਾਲ, ਜਿਨ੍ਹਾਂ ਨੇ ਇੱਕ ਦਿਨ ਪਹਿਲਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ, ਐਤਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ।

ਦਿਨੇਸ਼ ਅਗਰਵਾਲ ਦਾ ਨਾਂ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਸੀ। ਆਗਾਮੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਅਗਰਵਾਲ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਥਾਂ ਦਿੱਤੀ ਸੀ। ਦੋ ਦਿਨ ਬਾਅਦ ਹੀ ਅਗਰਵਾਲ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ।

ਦਿਨੇਸ਼ ਅਗਰਵਾਲ ਸੈਂਕੜੇ ਸਮਰਥਕਾਂ ਸਮੇਤ ਭਾਜਪਾ ‘ਚ ਸ਼ਾਮਲ ਹੋਏ। ਦੇਹਰਾਦੂਨ ਸਥਿਤ ਭਾਜਪਾ ਹੈੱਡਕੁਆਰਟਰ ਵਿਖੇ, ਭਾਜਪਾ ਦੇ ਸੂਬਾ ਪ੍ਰਧਾਨ ਮਹਿੰਦਰ ਭੱਟ, ਸੰਸਦ ਮੈਂਬਰ ਡਾ: ਰਮੇਸ਼ ਪੋਖਰਿਆਲ ਨਿਸ਼ੰਕ ਅਤੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਦਿਨੇਸ਼ ਅਗਰਵਾਲ ਸਮੇਤ ਸਾਰੇ ਕਾਂਗਰਸੀ ਨੇਤਾਵਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਮਹਿੰਦਰ ਭੱਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਕਈ ਹੋਰ ਆਗੂ ਅਜੇ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ।

error: Content is protected !!