ਜਲੰਧਰ ‘ਚ ‘ਆਪ’ ਨੇ ਘੁੰਮਾ’ਤੀ ਪੂਰੀ ਗੇਮ, ਟੀਨੂੰ ਤੇ ਚੰਨੀ ਨੇ ਤੱਕੜੀ ਛੱਡ ਚੁੱਕ ਲਿਆ ਝਾੜੂ

ਜਲੰਧਰ ‘ਚ ‘ਆਪ’ ਨੇ ਘੁੰਮਾ’ਤੀ ਪੂਰੀ ਗੇਮ, ਟੀਨੂੰ ਤੇ ਚੰਨੀ ਨੇ ਤੱਕੜੀ ਛੱਡ ਚੁੱਕ ਲਿਆ ਝਾੜੂ
ਵੀਓਪੀ ਬਿਊਰੋ – ਜਲੰਧਰ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਕੁਝ ਜ਼ਿਆਦਾ ਹੀ ਗਰਮ ਹੋਣ ਜਾ ਰਿਹਾ ਹੈ। ਕਾਰਨ ਇਹ ਹੈ ਕਿ ਜਾਂ ਤਾਂ ਸਾਰੇ ਉਮੀਦਵਾਰ ਦਲ ਬਦਲੀ ਕਰ ਕੇ ਬਣਾਏ ਗਏ ਹਨ ਅਤੇ ਜਾਂ ਤਾਂ ਬਾਹਰੋ ਆਏ ਉਮੀਦਵਾਰਾਂ ਦਾ ਆਪਣੀ ਹੀ ਪਾਰਟੀ ਵਿੱਚ ਵਿਰੋਧ ਹੋ ਰਿਹਾ ਹੈ। ਅੱਜ ਇੱਕ ਹੋਰ ਵੱਡੀ ਹਲਚਲ ਜਲੰਧਰ ਦੀ ਸਿਆਸਤ ਵਿੱਚ ਦੇਖਣ ਨੂੰ ਮਿਲੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਸਾਬਕਾ ਵਿਧਾਇਕ ਪਵਨ ਟੀਨੂੰ ਐਤਵਾਰ ਨੂੰ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਜਲੰਧਰ ਲੋਕ ਸਭਾ ਸੀਟ ਤੋਂ ਪਵਨ ਟੀਨੂੰ ਨੂੰ ਆਪਣਾ ਉਮੀਦਵਾਰ ਐਲਾਨ ਸਕਦੀ ਹੈ। ਪਵਨ ਟੀਨੂੰ ਦੇ ਨਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਚਰਨ ਸਿੰਘ ਚੰਨੀ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਇਸ ਸਬੰਧ ਵਿੱਚ ਆਪ ਨੇ ਇਕ ਪੋਸਟ ਪਾ ਕੇ ਲਿਖਿਆ ਹੈ- ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ!! ਦੁਆਬੇ ਦੀ ਸਿਆਸਤ ਦਾ ਵੱਡਾ ਨਾਂਅ, ਸਾਬਕਾ ਵਿਧਾਇਕ ਸ਼੍ਰੀ ਪਵਨ ਕੁਮਾਰ ਟੀਨੂੰ ਨੇ ਫੜਿਆ ‘ਆਪ’ ਦਾ ਪੱਲਾ। ਸਨਮਾਨ ਕਰਦੇ ਹੋਏ, CM @BhagwantMann ਨੇ ਕਰਵਾਈ ਪਾਰਟੀ ‘ਚ ਸ਼ਮੂਲੀਅਤ। ਟੀਨੂ ਜੀ ਦੁਆਬੇ ਇਲਾਕੇ ਦਾ ਵੱਡਾ ਦਲਿਤ ਚਿਹਰਾ ਨੇ। ਉਨ੍ਹਾਂ ਦੇ ਨਾਲ਼ ਸੀਨੀਅਰ ਅਕਾਲੀ ਲੀਡਰ ਗੁਰਚਰਨ ਸਿੰਘ ਚੰਨੀ ਵੀ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ।
ਗੁਰਚਰਨ ਸਿੰਘ ਚੰਨੀ ਦਾ ਸ਼ਹਿਰੀ ਖੇਤਰ ਵਿੱਚ ਚੰਗਾ ਆਧਾਰ ਹੈ। ਪਵਨ ਟੀਨੂੰ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਲਈ ਉਮੀਦਵਾਰ ਲੱਭਣਾ ਹੋਰ ਵੀ ਔਖਾ ਹੋ ਜਾਵੇਗਾ। ਪਵਨ ਟੀਨੂੰ 2012 ਅਤੇ 2017 ‘ਚ ਅਕਾਲੀ ਦਲ ਦੀ ਟਿਕਟ ‘ਤੇ ਆਦਮਪੁਰ ਤੋਂ ਵਿਧਾਇਕ ਬਣੇ ਸਨ। ਉਹ ਸਾਲ 2014 ਵਿੱਚ ਜਲੰਧਰ ਲੋਕ ਸਭਾ ਸੀਟ ਤੋਂ ਲੋਕ ਸਭਾ ਚੋਣ ਵੀ ਲੜ ਚੁੱਕੇ ਹਨ।

error: Content is protected !!