ਕਾਂਗਰਸ ਦੇ ਵੱਡੇ ਲੀਡਰ ਨੇ ਜੋੜ’ਤੇ ਹੱਥ, ਕਹਿੰਦਾ-ਮੈਂ ਨੀਂ ਲੜਦਾ ਇਲੈਕਸ਼ਨ, ਰਾਣਾ ਗੁਰਜੀਤ ਸਿੰਘ ਦੇ ਮੁੰਡੇ ਦਾ ਰਸਤਾ ਹੋਇਆ ਸਾਫ

ਕਾਂਗਰਸ ਦੇ ਵੱਡੇ ਲੀਡਰ ਨੇ ਜੋੜ’ਤੇ ਹੱਥ, ਕਹਿੰਦਾ-ਮੈਂ ਨੀਂ ਲੜਦਾ ਇਲੈਕਸ਼ਨ, ਰਾਣਾ ਗੁਰਜੀਤ ਸਿੰਘ ਦੇ ਮੁੰਡੇ ਦਾ ਰਸਤਾ ਹੋਇਆ ਸਾਫ

ਚੰਡੀਗੜ੍ਹ (ਵੀਓਪੀ ਬਿਊਰੋ) ਦੇਸ਼ ਭਰ ‘ਚ ਲੋਕ ਸਭਾ ਚੋਣਾਂ ਦਾ ਬੁਖਾਰ ਚੜ੍ਹਿਆ ਹੋਇਆ ਹੈ, ਪੰਜਾਬ ਵਿੱਚ ਵੀ ਸਿਆਸੀ ਪਾਰਟੀਆਂ ਪੂਰਾ ਜ਼ੋਰ ਲਾ ਰਹੀਆਂ ਹਨ। ਕਈ ਆਗੂ ਇਸ ਦੌਰਾਨ ਦਲ-ਬਦਲੀਆਂ ਕਰ ਰਹੇ ਹਨ ਅਤੇ ਕਈ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ। ਪਰ ਇਸ ਸਭ ਵਿੱਚ ਕਾਂਗਰਸ ਲਈ ਇੱਕ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ।

ਲੋਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਐੱਮਪੀ ਜਸਬੀਰ ਡਿੰਪਾ ਨੇ ਚੋਣ ਲੜ੍ਹਨ ਤੋਂ ਮਨ੍ਹਾ ਕਰ ਦਿੱਤਾ ਹੈ। ਹਲਾਂਕਿ ਕਾਂਗਰਸ ਉਹਨਾਂ ਨੂੰ ਦੁਬਾਰਾ ਟਿਕਟ ਦੇ ਰਹੀ ਸੀ ਜਾਂ ਨਹੀਂ ਇਸ ਬਾਰੇ ਫਿਲਹਾਲ ਪਤਾ ਨਹੀਂ ਚੱਲ ਸਕਿਆ। ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਇਸ ਸੀਟ ਤੋਂ ਕਾਂਗਰਸ ਵੱਲੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਖੰਡੂਰ ਸਾਹਿਬ ਤੋਂ ਉਮੀਦਵਾਰ ਬਣ ਸਕਦੇ ਹਨ।

ਜਸਬੀਰ ਡਿੰਪਾ ਨੇ ਐਲਾਨ ਕੀਤਾ ਕਿ ਉਹਨ ਚੋਣਾਂ ਨਹੀਂ ਲੜਨਗੇ। ਇਸ ਸਬੰਧੀ ਟਵੀਟ ਕਰਕੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਜਸਬੀਰ ਡਿੰਪਾ ਨੇ ਲਿਖਿਆ ਕਿ ”ਨਵੇਂ ਸਫਰ ਦੀ ਸ਼ੁਰੂਆਤ”। ਇਹ ਐਲਾਨ ਉਹਨਾਂ ਨੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਕੀਤਾ ਹੈ।

ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਦੀਆਂ ਚੋਣਾਂ ਆਜ਼ਾਦ ਲੜੀਆਂ ਸਨ ਅਤੇ ਉਹਨਾਂ ਨੇ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਹੀ ਨਵਤੇਜ ਸਿੰਘ ਚੀਮਾ ਨੂੰ ਹਰਾਇਆ ਸੀ। ਨਵਤੇਜ ਚੀਮਾ, ਨਵਜੋਤ ਸਿੱਧੂ ਦੇ ਖਾਸ ਬੰਦਿਆਂ ਵਿੱਚ ਸ਼ਾਮਲ ਹਨ। ਪਰ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਨੇ ਆਜ਼ਾਦ ਚੋਣ ਲੜ ਕੇ ਨਵਤੇਜ ਚੀਮਾ ਯਾਨੀ ਕਾਂਗਰਸ ਦੇ ਹੀ ਉਮੀਦਵਾਰ ਨੁੰ ਹਰਾ ਦਿੱਤਾ ਸੀ।

error: Content is protected !!