Skip to content
Saturday, November 16, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
April
16
5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ, ਪੁੱਤ ਦੇ ਨਾਂਅ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਹੀ ਮੰਗ ਰਿਹਾ ਸੀ ਪੈਸੇ
Crime
Latest News
National
Punjab
5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ, ਪੁੱਤ ਦੇ ਨਾਂਅ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਹੀ ਮੰਗ ਰਿਹਾ ਸੀ ਪੈਸੇ
April 16, 2024
Voice of Punjab
5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ, ਪੁੱਤ ਦੇ ਨਾਂਅ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਹੀ ਮੰਗ ਰਿਹਾ ਸੀ ਪੈਸੇ
ਵੀਓਪੀ ਬਿਊਰੋ – ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਅਬੋਹਰ ਵਿੱਚ ਤਾਇਨਾਤ ਮਾਲ ਪਟਵਾਰੀ ਪਿਆਰਾ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੱਲ ਪਟਵਾਰੀ ਨੂੰ ਅਬੋਹਰ ਨਿਵਾਸੀ ਰਾਹੁਲ ਸਚਦੇਵਾ ਦੀ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਸੀ ਕਿ ਉਕਤ ਪਟਵਾਰੀ ਉਸ ਦੇ ਪਲਾਟ, ਜੋ ਕਿ ਪਹਿਲਾਂ ਉਸ ਦੀ ਮਾਤਾ ਦੇ ਨਾਂ ‘ਤੇ ਸੀ, ਦੀ ਰਜਿਸਟਰੀ ਕਰਵਾਉਣ ਬਦਲੇ 5,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਪਟਵਾਰੀ ਨਾਲ ਹੋਈ ਗੱਲਬਾਤ ਰਿਕਾਰਡ ਕਰਕੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।
ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਤਹਿਤ ਦੋਸ਼ੀ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਪਾਸੋਂ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।
Post navigation
ਕੁੜੀ ਦੇ ਪ੍ਰੇਮੀ ਤੋਂ ਤੰਗ ਔਰਤ ਪਹੁੰਚ ਗਈ ਥਾਣੇ ਪੈਟਰੋਲ ਦੀ ਬੋਤਲ ਲੈ, ਕਹਿੰਦੀ ਪਤੀ ਦੀਆਂ ਲੱ+ਤਾਂ ਤੋੜ ਦਿਤੀਆਂ ਕੁੜੀ ਦੀ…..
ਧੀ ਨੇ ਸਕਿਊਰਿਟੀ ਗਾਰਡ ਨਾਲ ਕਰਵਾ ਲਈ ਲਵ-ਮੈਰਿਜ, ਲੋਕਾਂ ਦੇ ਤਾਹਨਿਆਂ ਤੋਂ ਡਰਦੇ ਬਾਪ ਨੇ ਕਰ ਲਈ ਖੁਦ+ਕੁਸ਼ੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us