ਰੇਲਵੇ ਟਰੈਕ ਜਾਮ ਕਰ ਕੇ ਬੈਠੇ ਕਿਸਾਨ, ਰਾਤ ਵੀ ਧਰਨੇ ‘ਤੇ ਲੰਘਾਈ, ਯਾਤਰੀ ਹੋ ਰਹੇ ਪਰੇਸ਼ਾਨ

ਰੇਲਵੇ ਟਰੈਕ ਜਾਮ ਕਰ ਕੇ ਬੈਠੇ ਕਿਸਾਨ, ਰਾਤ ਵੀ ਧਰਨੇ ‘ਤੇ ਲੰਘਾਈ, ਯਾਤਰੀ ਹੋ ਰਹੇ ਪਰੇਸ਼ਾਨ


ਸ਼ੰਭੂ (ਵੀਓਪੀ ਬਿਊਰੋ) ਪੰਜਾਬ ਦੇ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਰੇਲਵੇ ਟਰੈਕ ਜਾਮ ਕਰ ਕੇ ਪੱਕਾ ਧਰਨਾ ਲਾ ਲਿਆ ਹੈ। ਕਿਸਾਨਾਂ ਨੇ ਸਰਹੱਦ ‘ਤੇ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਹੈ ਅਤੇ ਸ਼ੰਭੂ ਸਰਹੱਦ ਨੇੜੇ ਰੇਲਵੇ ਟਰੈਕ ‘ਤੇ ਬੈਠੇ ਹਨ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਪਰ, ਕਿਸਾਨ ਬੈਰੀਕੇਡ ਤੋੜ ਕੇ ਟਰੈਕ ‘ਤੇ ਬੈਠ ਗਏ।

ਇਸ ਦੌਰਾਨ ਰਾਤ ਭਰ ਵੀ ਕਿਸਾਨ ਰੇਲਵੇ ਟਰੈਕ ‘ਤੇ ਬੈਠੇ ਰਹੇ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਇਸ ਦੌਰਾਨ ਸਫਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਾ ਪੈ ਰਿਹਾ ਹੈ।

ਕਿਸਾਨਾਂ ਦੇ ਧਰਨੇ ਕਾਰਨ 34 ਟਰੇਨਾਂ ਪ੍ਰਭਾਵਿਤ ਹੋਈਆਂ ਹਨ। 11 ਟਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ, ਜਦੋਂ ਕਿ ਕਈ ਟਰੇਨਾਂ ਦੇ ਰੂਟ ਮੋੜ ਦਿੱਤੇ ਗਏ ਹਨ ਅਤੇ ਕੁਝ ਦੇ ਰੂਟ ਛੋਟੇ ਕਰ ਦਿੱਤੇ ਗਏ ਹਨ।

ਧਰਨਾਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੇ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਸੀਂ ਸ਼ੰਭੂ ਸਰਹੱਦ ‘ਤੇ ਡਟੇ ਰਹਾਂਗੇ। ਜੇਕਰ ਫਿਰ ਵੀ ਰਿਹਾਈ ਨਾ ਹੋਈ ਤਾਂ ਅਸੀਂ ਹੋਰ ਥਾਵਾਂ ‘ਤੇ ਵੀ ਰੇਲਾਂ ਰੋਕਾਂਗੇ। ਪੁਲਿਸ ਨੇ ਸ਼ੰਭੂ ਸਰਹੱਦ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਕਿਸਾਨ ਸਰਕਾਰ ਤੋਂ ਨੌਜਵਾਨ ਆਗੂ ਨਵਦੀਪ ਸਿੰਘ ਜਲਬੇੜਾ ਸਮੇਤ 3 ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਹਨ।

error: Content is protected !!