Skip to content
Wednesday, December 25, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
April
18
ਗੁਆਂਢੀਆਂ ਭਰੋਸੇ ਨਾਬਾਲਿਕ ਧੀ ਨੂੰ ਛੱਡਕੇ ਪਿਤਾ ਜਾਂਦਾ ਸੀ ਕੰਮ ਤੇ, ਬੱਚੀ ਨਾਲ 4 ਮਹੀਨੇ ਕੀਤਾ ਗਲਤ, ਬੱਚੀ ਹੋਈ ਗਰ+ਭਵਤੀ
Crime
jalandhar
Latest News
Punjab
ਗੁਆਂਢੀਆਂ ਭਰੋਸੇ ਨਾਬਾਲਿਕ ਧੀ ਨੂੰ ਛੱਡਕੇ ਪਿਤਾ ਜਾਂਦਾ ਸੀ ਕੰਮ ਤੇ, ਬੱਚੀ ਨਾਲ 4 ਮਹੀਨੇ ਕੀਤਾ ਗਲਤ, ਬੱਚੀ ਹੋਈ ਗਰ+ਭਵਤੀ
April 18, 2024
Voice of Punjab
ਜਲੰਧਰ ਦੇ ਥਾਣਾ ਬਾਰਾਦਰੀ ਦੇ ਇਲਾਕੇ ‘ਚ ਇਕ ਵਿਅਕਤੀ ਨੇ 13 ਸਾਲਾ ਲੜਕੀ ਨਾਲ ਕਰੀਬ 4 ਮਹੀਨੇ ਤਕ ਜਬਰ-ਜ਼ਨਾਹ ਕੀਤਾ। ਪੀੜਤ ਪਰਿਵਾਰ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਲੜਕੀ ਦੇ ਪੇਟ ‘ਚ ਦਰਦ ਹੋਣ ਲੱਗਿਆ। ਡਾਕਟਰਾਂ ਵਲੋਂ ਜਾਂਚ ਦੌਰਾਨ ਪਤਾ ਲੱਗਿਆ ਕਿ ਉਕਤ 13 ਸਾਲਾ ਲੜਕੀ ਗਰਭਵਤੀ ਸੀ। ਇਸ ਮਾਮਲੇ ‘ਚ ਥਾਣਾ ਨਵੀ ਬਾਰਾਦਰੀ ਦੀ ਪੁਲਿਸ ਨੇ ਘਰ ‘ਚ ਦਾਖਲ ਹੋ ਕੇ ਜਬਰ-ਜ਼ਨਾਹ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਜਲਦ ਹੀ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ।
ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਰਹਿਣ ਵਾਲੇ ਵਿਅਕਤੀ ਨੇ ਦਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਜਲੰਧਰ ਦੇ ਰੇਲਵੇ ਕੁਆਟਰਾਂ ਨੇੜੇ ਅਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਉਹ ਜਲੰਧਰ ਵਿਚ ਮੋਚੀ ਦਾ ਕੰਮ ਕਰਦਾ ਸੀ। ਉਸ ਦਾ ਵਿਆਹ 2010 ਵਿਚ ਜਲੰਧਰ ਵਿਚ ਹੋਇਆ ਸੀ। ਅਗਲੇ ਸਾਲ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ। ਅਗਲੇ ਹੀ ਸਾਲ ਉਸ ਦੀ ਪਤਨੀ ਦੀ ਕੁੱਝ ਕਾਰਨਾਂ ਕਰਕੇ ਮੌਤ ਹੋ ਗਈ।
ਪਿਤਾ ਨੇ ਦਸਿਆ ਕਿ ਪਹਿਲਾਂ ਉਹ ਕਰਤਾਰਪੁਰ ਵਿਚ ਮੋਚੀ ਦਾ ਕੰਮ ਕਰਦਾ ਸੀ। ਉਹ ਕੁੱਝ ਮਹੀਨੇ ਪਹਿਲਾਂ ਜਲੰਧਰ ਆਇਆ ਸੀ ਅਤੇ ਜਲੰਧਰ ਤੋਂ ਸੰਤ ਨਗਰ ਰੋਡ ‘ਤੇ ਕਿਰਾਏ ‘ਤੇ ਰਹਿ ਰਿਹਾ ਸੀ। ਇਸ ਦੌਰਾਨ ਉਹ ਅਪਣੇ ਕੰਮ ‘ਤੇ ਜਾਂਦਾ ਸੀ ਅਤੇ ਲੜਕੀ ਘਰ ‘ਚ ਇਕੱਲੀ ਸੀ। ਬੀਤੇ ਦਿਨੀਂ ਅਚਾਨਕ ਬੇਟੀ ਦੇ ਪੇਟ ‘ਚ ਦਰਦ ਹੋਣ ਲੱਗਿਆ, ਪਹਿਲਾਂ ਤਾਂ ਉਨ੍ਹਾਂ ਨੇ ਕੋਈ ਧਿਆਨ ਨਹੀਂ ਦਿਤਾ। 14 ਅਪ੍ਰੈਲ ਨੂੰ ਉਹ ਅਪਣੀ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਲੈ ਗਿਆ। ਜਦੋਂ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਬੱਚੀ ਦੇ ਗੁਪਤ ਅੰਗ ‘ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਹ ਗਰਭਵਤੀ ਸੀ। ਜਿਸ ਤੋਂ ਬਾਅਦ ਪਿਤਾ ਨੇ ਕਿਸੇ ਤਰ੍ਹਾਂ ਲੜਕੀ ਨੂੰ ਸਮਝਾਇਆ ਅਤੇ ਪੁੱਛਣ ‘ਤੇ ਉਸ ਨੇ ਦਸਿਆ ਕਿ ਉਸ ਦੇ ਕੁਆਰਟਰ ‘ਚ ਰਹਿਣ ਵਾਲੇ ਵਿਅਕਤੀ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਸਨ।
ਦੋਸ਼ੀ ਘਰ ਦੇ ਅੰਦਰ ਵੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਨਾਲ ਹੀ ਮੁਲਜ਼ਮ ਧਮਕੀਆਂ ਦਿੰਦਾ ਸੀ ਕਿ ਜੇਕਰ ਉਸ ਨੇ ਉਪਰੋਕਤ ਗੱਲ ਕਿਸੇ ਨੂੰ ਦੱਸੀ ਤਾਂ ਉਹ ਪਿਤਾ ਅਤੇ ਉਸ ਦਾ ਦੋਵਾਂ ਦਾ ਨੁਕਸਾਨ ਕਰ ਦੇਵੇਗਾ। ਇਹ ਧਮਕੀਆਂ ਦੇ ਕੇ ਮੁਲਜ਼ਮ ਨੇ ਕਰੀਬ 3 ਮਹੀਨਿਆਂ ਵਿਚ ਲੜਕੀ ਨਾਲ ਕਈ ਵਾਰ ਜਬਰ ਜ਼ਨਾਹ ਕੀਤਾ।ਇਸ ਮਗਰੋਂ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਚਰਨ ਦਾਸ ਉਰਫ ਸੰਨੀ ਬਾਬਾ ਵਾਸੀ ਬਿਆਸ ਜ਼ਿਲਾ ਅੰਮ੍ਰਿਤਸਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਏਡੀਸੀਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦਸਿਆ ਕਿ ਪੁਲਿਸ ਨੇ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ।
Post navigation
ਅੰਮ੍ਰਿਤਸਰ ‘ਚ ਚੋਣ ਪ੍ਰਚਾਰ ਕਰਨ ਗਏ ਭਾਜਪਾ ਆਗੂਆਂ ਦਾ ਵਿਰੋਧ ਕਰਨ ਪਹੁੰਚੇ ਕਿਸਾਨ, ਵਰਕਰਾਂ ਨੇ ਅੱਗਿਓ ਵਰ੍ਹਾਈਆਂ ਇੱਟਾਂ
ਪਤਨੀ ਨੇ ਰੋ-ਰੋ ਸੁਣਾਇਆ ਦੁੱਖ, ਕਿਹਾ- ਕੇਜਰੀਵਾਲ ਨੂੰ ਜੇਲ੍ਹ ‘ਚ ਮਾਰਨ ਦੀ ਸਾਜਿਸ਼ ਹੋ ਰਹੀ ਆ, ਸਰਕਾਰ ਚੰਗਾ ਨਹੀਂ ਕਰ ਰਹੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us