ਆਟੋ-ਟਿੱਪਰ ਦੀ ਟੱਕਰ ‘ਚ 7 ਸਾਲਾਂ ਮਾਸੂਮ ਬੱਚੇ ਦੀ ਮੌ.ਤ, ਤਿੰਨ ਹੋਰ ਗੰਭੀਰ ਜ਼ਖਮੀ

ਆਟੋ-ਟਿੱਪਰ ਦੀ ਟੱਕਰ ‘ਚ 7 ਸਾਲਾਂ ਮਾਸੂਮ ਬੱਚੇ ਦੀ ਮੌ.ਤ, ਤਿੰਨ ਹੋਰ ਗੰਭੀਰ ਜ਼ਖਮੀ


ਵੀਓਪੀ ਬਿਊਰੋ- ਪਠਾਨਕੋਟ-ਜੰਮੂ-ਜਲੰਧਰ ਨੈਸ਼ਨਲ ਹਾਈਵੇਅ ਮਲਿਕਪੁਰ ਓਵਰਬ੍ਰਿਜ ‘ਤੇ ਇਕ ਆਟੋ ਦੇ ਬੇਕਾਬੂ ਹੋ ਕੇ ਰੇਤ ਨਾਲ ਭਰੇ ਟਿੱਪਰ ਨਾਲ ਟਕਰਾ ਜਾਣ ਕਾਰਨ ਇਕ ਔਰਤ ਅਤੇ ਇਕ ਬੱਚੇ ਸਮੇਤ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਜਿੱਥੇ 7 ਸਾਲ ਦੇ ਆਰਵ ਦੀ ਮੌਤ ਹੋ ਗਈ ਹੈ।

ਇਸ ਹਾਦਸੇ ‘ਚ ਬੱਚੇ ਦੀ ਮਾਂ ਸਮੇਤ ਹੋਰਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਦੀ ਪਛਾਣ ਔਰਤ ਪ੍ਰਿਆ ਪਤਨੀ ਪ੍ਰਵੀਨ, ਆਟੋ ਚਾਲਕ ਅਭਿਸ਼ੇਕ ਅਤੇ ਇਕ ਹੋਰ ਯੋਗੇਸ਼ ਵਜੋਂ ਹੋਈ ਹੈ। ਜਿਨ੍ਹਾਂ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ।


ਟਿੱਪਰ ਚਾਲਕ ਸਰਵਣ ਸਿੰਘ ਵਾਸੀ ਕਪੂਰਥਲਾ ਦਾ ਕਹਿਣਾ ਹੈ ਕਿ ਬੀਤੇ ਦਿਨ ਉਹ ਟਿੱਪਰ ‘ਚ ਰੇਤ ਭਰ ਕੇ ਕਪੂਰਥਲਾ ਵੱਲ ਜਾ ਰਿਹਾ ਸੀ ਕਿ ਉਕਤ ਓਵਰਬ੍ਰਿਜ ‘ਤੇ ਅਚਾਨਕ ਉਸ ਦਾ ਟਿੱਪਰ ਪਲਟ ਗਿਆ।


ਦੂਜੇ ਪਾਸੇ ਆਟੋ ਚਾਲਕ ਪਠਾਨਕੋਟ ਤੋਂ ਸਵਾਰੀਆਂ ਲੈ ਕੇ ਮਲਿਕਪੁਰ ਵੱਲ ਜਾ ਰਿਹਾ ਸੀ ਅਤੇ ਜਿਵੇਂ ਹੀ ਆਟੋ ਚਾਲਕ ਓਵਰਬ੍ਰਿਜ ਦੇ ਉਪਰ ਪਹੁੰਚਿਆ ਤਾਂ ਅਚਾਨਕ ਆਟੋ ਤੋਂ ਕੰਟਰੋਲ ਗੁਆ ਬੈਠਾ ਅਤੇ ਪਿੱਛੇ ਤੋਂ ਆ ਰਹੇ ਟਿੱਪਰ ਨਾਲ ਟਕਰਾ ਗਿਆ। ਇਸ ਕਾਰਨ ਔਰਤ, ਬੱਚਾ ਅਤੇ ਆਟੋ ਚਾਲਕ ਖੁਦ ਅਤੇ ਆਟੋ ‘ਚ ਸਵਾਰ ਇਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ।

error: Content is protected !!