ਪਤਨੀ ਤੇ ਬੱਚਿਆਂ ਸਾਹਮਣੇ ਹੀ ਕਰਦਾ ਸੀ ਗਰਲਫ੍ਰੈਂਡ ਨਾਲ ਗੱਲ, ਘਰਵਾਲੀ ਦੇ ਰੋਕਣ ‘ਤੇ ਲੈ ਲਿਆ ਫਾਹਾ, ਪੂਰੇ ਪਰਿਵਾਰ ਨੂੰ ਪਾ ਗਿਆ ਮੁਸੀਬਤ ‘ਚ

ਪਤਨੀ ਤੇ ਬੱਚਿਆਂ ਸਾਹਮਣੇ ਹੀ ਕਰਦਾ ਸੀ ਗਰਲਫ੍ਰੈਂਡ ਨਾਲ ਗੱਲ, ਘਰਵਾਲੀ ਦੇ ਰੋਕਣ ‘ਤੇ ਲੈ ਲਿਆ ਫਾਹਾ, ਪੂਰੇ ਪਰਿਵਾਰ ਨੂੰ ਪਾ ਗਿਆ ਮੁਸੀਬਤ ‘ਚ


ਵੀਓਪੀ ਬਿਊਰੋ- ਬਿਹਾਰ ਦੇ ਭਾਗਲਪੁਰ ‘ਚ ਖੁਦਕੁਸ਼ੀਆਂ ਦਾ ਰੁਝਾਨ ਫਿਰ ਤੋਂ ਦਿਖਾਈ ਦੇਣ ਲੱਗਾ ਹੈ। ਦਰਅਸਲ ਵੀਰਵਾਰ ਨੂੰ ਬਰਾਰੀ ਥਾਣਾ ਖੇਤਰ ਦੇ ਧੋਬੀਆ ਟੋਲਾ ਨਿਵਾਸੀ ਰਾਜਕੁਮਾਰ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਮਲੇ ਸਬੰਧੀ ਮ੍ਰਿਤਕ ਦੀ ਪਤਨੀ ਅਤੇ ਪਿਤਾ ਨੇ ਦੱਸਿਆ ਕਿ ਰਾਜਕੁਮਾਰ ਦਾ ਇੱਕ ਲੜਕੀ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ।

ਉਹ ਉਕਤ ਲੜਕੀ ਨਾਲ ਫੋਨ ‘ਤੇ ਵੀ ਗੱਲ ਕਰਦਾ ਸੀ। ਜਿਸ ਸਬੰਧੀ ਪਤਨੀ ਅਤੇ ਪਤੀ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ, ਪਰਿਵਾਰਕ ਮੈਂਬਰਾਂ ਅਨੁਸਾਰ ਇੱਕ ਦਿਨ ਪਹਿਲਾਂ ਵੀ ਇਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਝਗੜਾ ਹੋਇਆ ਸੀ। ਜਿੱਥੇ ਰਾਜਕੁਮਾਰ ਦੀ ਪਤਨੀ ਆਪਣੇ ਪਤੀ ਤੋਂ ਨਾਰਾਜ਼ ਹੋ ਕੇ ਆਪਣੇ ਪੇਕੇ ਘਰ ਚਲੀ ਗਈ ਉੱਥੇ ਹੀ ਰਾਜਕੁਮਾਰ ਨੇ ਦੇਰ ਰਾਤ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਸਵੇਰੇ ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਨੂੰ ਰਾਜਕੁਮਾਰ ਦੀ ਲਾਸ਼ ਲਟਕਦੀ ਮਿਲੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਥਾਣਾ ਬਰਾਰੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਪਤੀ ਦੀ ਮੌਤ ਦੀ ਖਬਰ ਮਿਲਦੇ ਹੀ ਪਤਨੀ ਵੀ ਤੁਰੰਤ ਮਾਇਆਗੰਜ ਹਸਪਤਾਲ ਪਹੁੰਚੀ। ਉਸ ਨੇ ਦੱਸਿਆ ਕਿ ਉਹ ਲਗਾਤਾਰ ਕਿਸੇ ਹੋਰ ਲੜਕੀ ਨਾਲ ਮੋਬਾਈਲ ‘ਤੇ ਗੱਲ ਕਰਦਾ ਸੀ, ਜਿਸ ‘ਤੇ ਉਸ ਨੂੰ ਇਤਰਾਜ਼ ਸੀ। ਇਸ ਗੱਲ ਨੂੰ ਲੈ ਕੇ ਰਾਜਕੁਮਾਰ ਆਪਣੀ ਪਤਨੀ ਦੀ ਕੁੱਟਮਾਰ ਵੀ ਕਰਦਾ ਸੀ।

error: Content is protected !!