ਪਿਤਾ ਦੇ ਸਕੂਟਰ ਤੇ ਮਸਤੀ ਕਰਦੇ ਬੱਚੇ ਦਾ ਪਿਆ ਟਰੈਫਿਕ ਪੁਲਿਸ ਨਾਲ ਪਾਲਾ, ਦੇਖੋ ਕਿੰਝ ਕੀਤੀ ਰੋਣ ਦੀ ਐਕਟਿਗ

ਸੜਕ ‘ਤੇ ਚੱਲਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੋ ਅਜਿਹਾ ਨਹੀਂ ਕਰਦੇ, ਪੁਲਿਸ ਉਨ੍ਹਾਂ ਨੂੰ ਫੜ ਕੇ ਜੁਰਮਾਨਾ ਲਗਾ ਦਿੰਦੀ ਹੈ। ਕਈ ਲੋਕ ਜੁਰਮਾਨੇ ਤੋਂ ਬਚਣ ਲਈ ਪੁਲਿਸ ਕੋਲ ਕਈ ਤਰ੍ਹਾਂ ਦੇ ਬਹਾਨੇ ਬਣਾਉਂਦੇ ਹਨ। ਕੁਝ ਲੋਕ ਮਾਮੂਲੀ ਪੈਸੇ ਦੇ ਕੇ ਮਾਮਲਾ ਰਫਾ-ਦਫਾ ਕਰ ਦਿੰਦੇ ਹਨ। ਪਰ ਟ੍ਰੈਫਿਕ ਪੁਲਿਸ ਵੱਲੋਂ ਫੜੇ ਜਾਣ ਤੋਂ ਬਾਅਦ ਇਸ ਮੁੰਡੇ ਨੇ ਜੋ ਵੀ ਕੀਤਾ, ਉਸਨੂੰ ਦੇਖ ਕੇ ਲੋਕ ਹਾਸਾ ਨਹੀਂ ਰੋਕ ਪਾ ਰਹੇ ਹਨ।

ਵੀਡੀਓ ਇੱਕ ਛੋਟੇ ਬੱਚੇ ਦੀ ਹੈ ਜੋ ਆਪਣੇ ਪਿਤਾ ਦੇ ਸਕੂਟਰ ਨਾਲ ਮਸਤੀ ਕਰਨ ਲਈ ਸੜਕ ‘ਤੇ ਨਿਕਲਿਆ ਸੀ। ਪਰ ਉਸਦਾ ਸਾਹਮਣਾ ਟ੍ਰੈਫਿਕ ਪੁਲਿਸ ਨਾਲ ਹੋ ਜਾਂਦਾ ਹੈ। ਪੁਲਿਸ ਉਸ ਨੂੰ ਰੋਕ ਕੇ ਚਾਬੀ ਕੱਢ ਲੈਂਦੀ ਹੈ। ਫਿਰ ਸ਼ੁਰੂ ਹੁੰਦਾ ਹੈ ਮੁੰਡੇ ਦਾ ਅਸਲੀ ਡਰਾਮਾ। ਉਹ ਰੋਣ ਦੀ ਐਕਟਿੰਗ ਸ਼ੁਰੂ ਕਰ ਦਿੰਦਾ ਹੈ ਅਤੇ ਟ੍ਰੈਫਿਕ ਪੁਲਿਸ ਵਾਲੀ ਨੂੰ ਚਾਬੀ ਵਾਪਿਸ ਕਰਨ ਨੂੰ ਕਹਿੰਦਾ ਹੈ।

ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਮੁੰਡਾ ਆਪਣੇ ਦੋਸਤਾਂ ਨਾਲ ਸਕੂਟਰ ‘ਤੇ ਕਿਤੇ ਜਾ ਰਿਹਾ ਹੈ। ਸਕੂਟਰ ‘ਤੇ ਬੈਠੇ ਤਿੰਨਾਂ ਵਿਚੋਂ ਕਿਸੇ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਅਚਾਨਕ ਪੁਲਿਸ ਦੀ ਨਜ਼ਰ ਉਨ੍ਹਾਂ ਮੁੰਡਿਆਂ ‘ਤੇ ਪੈ ਜਾਂਦੀ ਹੈ ਅਤੇ ਮਹਿਲਾ ਟ੍ਰੈਫਿਕ ਪੁਲਿਸ ਅਧਿਕਾਰੀ ਤੁਰੰਤ ਮੁੰਡੇ ਦਾ ਸਕੂਟਰ ਰੁਕਵਾ ਲੈਂਦੀ ਹੈ। ਪੁਲਿਸ ਨੂੰ ਸਾਹਮਣੇ ਦੇਖਦੇ ਹੀ ਲੜਕੇ ਦੀ ਹਾਲਤ ਵਿਗੜ ਗਈ। ਇਸ ਤੋਂ ਪਹਿਲਾਂ ਕਿ ਪੁਲਿਸ ਕੁਝ ਬੋਲਦੀ, ਉਹ ਉੱਚੀ ਆਵਾਜ਼ ਵਿਚ ਰੋਣ ਲੱਗ ਗਿਆ ਅਤੇ ਕਿਹਾ, ਪਲੀਜ਼ ਛੱਡ ਦਿਓ, ਨਹੀਂ ਤਾਂ ਪਾਪਾ ਬੁਰੀ ਤਰ੍ਹਾਂ ਕੁੱਟਣਗੇ। ਉਸਦੇ ਦੋ ਦੋਸਤ ਉਸਦੇ ਕੋਲ ਚੁੱਪਚਾਪ ਖੜੇ ਹਨ। ਇਸ ਦੌਰਾਨ ਮੁੰਡਾ ਮਹਿਲਾ ਪੁਲਿਸ ਮੁਲਾਜ਼ਮ ਦੇ ਪੈਰੀਂ ਪੈ ਕੇ ਛੱਡਣ ਦੀ ਬੇਨਤੀ ਕਰਦਾ ਹੈ। ਜਿਸ ਤਰ੍ਹਾਂ ਮੁੰਡਾ ਰੋਣ ਦਾ ਦਿਖਾਵਾ ਕਰਦਾ ਹੈ, ਉਹ ਦੇਖ ਕੇ ਪੁਲਿਸ ਵਾਲੇ ਵੀ ਹੱਸ ਪੈਂਦੇ ਹਨ।

ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ @prof_desi ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕ ਲੜਕੇ ਦੀ ਐਕਟਿੰਗ ਤੋਂ ਕਾਫੀ ਪ੍ਰਭਾਵਿਤ ਹੋਏ ਅਤੇ ਉਸ ਨੂੰ ਇਸ ਲਈ ਆਸਕਰ ਦੇਣ ਲਈ ਕਿਹਾ। ਕਈਆਂ ਨੇ ਮੁੰਡੇ ‘ਤੇ ਰਹਿਮ ਕਰਨ ਲਈ ਕਿਹਾ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਲਿਖਣ ਤੱਕ 2 ਲੱਖ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਇਸ ਨੂੰ ਲਾਇਕ ਕਰ ਚੁੱਕੇ ਹਨ।

error: Content is protected !!