ਇਹ ਹੈ ਸਭ ਤੋਂ ਵੱਧ ਨੋਟ ਛਾਪਣ ਵਾਲੀ ਸਕੀਮ, ਸਿਰਫ 45 ਰੁਪਏ ਜਮ੍ਹਾ ਕਰਵਾਉ ਤੇ ਪਾਉ 25 ਲੱਖ ਰੁਪਏ

ਹਰ ਕੋਈ ਸੋਚਦਾ ਹੋਵੇ ਪੈਸੇ ਘੱਟ ਲਗਾਕੇ ਮੁਨਾਫਾ ਚੰਗਾ ਹੋਵੇ ਤਾਂ ਅੱਜ ਅਸੀਂ ਤੁਹਾਨੁੰ ਅਜਿਹੀ ਹੀ ਇਕ ਸਕੀਮ ਬਾਰੇ ਦੱਸਾਂਗੇ ਵਿਚ ਪੈਸੇ ਵੀ ਬਹੁਤ ਥੋੜੇ ਲਗਾਉਂਦੇ ਨੇ ਮਿਲਣਗੇ ਵੀ ਲੱਖਾਂ ਰੁਪਏ ਭਾਰਤੀ ਜੀਵਨ ਬੀਮਾ ਨਿਗਮ (LIC) ਦੀਆਂ ਬਚਤ ਯੋਜਨਾਵਾਂ ਸੁਰੱਖਿਆ ਤੇ ਰਿਟਰਨ ਦੋਵਾਂ ਦੇ ਰੂਪ ਵਿੱਚ ਬਹੁਤ ਮਸ਼ਹੂਰ ਹਨ। ਇਸ ਵਿੱਚ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਲਈ ਉਮਰ ਦੇ ਅਧਾਰ ‘ਤੇ ਪਾਲਿਸੀਆਂ ਉਪਲਬਧ ਹਨ। ਇਨ੍ਹਾਂ ਵਿੱਚੋਂ ਕਈ ਪਾਲਿਸੀਆਂ ਵਿੱਚ ਤਾਂ ਤੁਸੀਂ ਥੋੜ੍ਹੀ ਜਿਹੀ ਰਕਮ ਦਾ ਨਿਵੇਸ਼ ਕਰਕੇ ਵੀ ਇੱਕ ਵੱਡਾ ਫੰਡ ਇਕੱਠਾ ਕਰ ਸਕਦੇ ਹੋ।


LIC ਦੀ ਅਜਿਹੀ ਹੀ ਇੱਕ ਸਕੀਮ ‘ਜੀਵਨ ਆਨੰਦ ਪਾਲਿਸੀ’ (LIC Jeevan Anand) ਹੈ ਜਿਸ ਵਿੱਚ ਤੁਸੀਂ ਸਿਰਫ਼ 45 ਰੁਪਏ ਪ੍ਰਤੀ ਦਿਨ ਲਾ ਕੇ 25 ਲੱਖ ਰੁਪਏ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ LIC ਸਕੀਮ ਵਿੱਚ ਕਈ ਹੋਰ ਲਾਭ ਵੀ ਉਪਲਬਧ ਹਨ।


ਜੇਕਰ ਤੁਸੀਂ ਘੱਟ ਪ੍ਰੀਮੀਅਮ ‘ਤੇ ਆਪਣੇ ਲਈ ਵੱਡਾ ਫੰਡ ਇਕੱਠਾ ਕਰਨਾ ਚਾਹੁੰਦੇ ਹੋ ਤਾਂ ਜੀਵਨ ਆਨੰਦ ਪਾਲਿਸੀ (LIC Jeevan Anand) ਇੱਕ ਵਧੀਆ ਵਿਕਲਪ ਹੈ। ਇੱਕ ਤਰ੍ਹਾਂ ਨਾਲ ਇਹ ਇੱਕ ਟਰਮ ਪਾਲਿਸੀ ਦੀ ਤਰ੍ਹਾਂ ਹੈ। ਜਦੋਂ ਤੱਕ ਤੁਹਾਡੀ ਪਾਲਿਸੀ ਲਾਗੂ ਰਹਿੰਦੀ ਹੈ, ਤੁਸੀਂ ਪ੍ਰੀਮੀਅਮ ਦਾ ਭੁਗਤਾਨ ਕਰ ਸਕਦੇ ਹੋ। ਇਸ ਸਕੀਮ ਵਿੱਚ ਪਾਲਿਸੀਧਾਰਕ ਨੂੰ ਸਿਰਫ਼ ਇੱਕ ਨਹੀਂ ਬਲਕਿ ਕਈ ਪਰਿਪੱਕਤਾ ਲਾਭ (Maturity Benefit) ਮਿਲਦੇ ਹਨ। ਐਲਆਈਸੀ ਦੀ ਇਸ ਯੋਜਨਾ ਵਿੱਚ ਘੱਟੋ ਘੱਟ 1 ਲੱਖ ਰੁਪਏ ਦੀ ਰਕਮ ਦਾ ਭਰੋਸਾ ਦਿੱਤਾ ਗਿਆ ਹੈ, ਜਦੋਂਕਿ ਵੱਧ ਤੋਂ ਵੱਧ ਦੀ ਕੋਈ ਸੀਮਾ ਨਿਰਧਾਰਤ ਨਹੀਂ ਕੀਤੀ ਗਈ। LIC ਜੀਵਨ ਆਨੰਦ ਪਾਲਿਸੀ ਵਿੱਚ ਤੁਸੀਂ ਹਰ ਮਹੀਨੇ ਲਗਪਗ 1358 ਰੁਪਏ ਜਮ੍ਹਾ ਕਰਕੇ 25 ਲੱਖ ਰੁਪਏ ਪ੍ਰਾਪਤ ਕਰ ਸਕਦੇ ਹੋ। ਜੇਕਰ ਇਸ ਹਿਸਾਬ ਨਾਲ ਦੇਖੀਏ ਤਾਂ ਤੁਹਾਨੂੰ ਹਰ ਰੋਜ਼ ਸਿਰਫ 45 ਰੁਪਏ ਦੀ ਬਚਤ ਕਰਨੀ ਪਵੇਗੀ। ਹਾਲਾਂਕਿ ਐਲਆਈਸੀ ਦੀ ਇਸ ਪਾਲਿਸੀ ਨੂੰ ਲੰਬੇ ਸਮੇਂ ਦੀ ਯੋਜਨਾ ਵਜੋਂ ਦੇਖਿਆ ਜਾਂਦਾ ਹੈ। ਇਸ ਦੀ ਪਾਲਿਸੀ ਦੀ ਮਿਆਦ 15 ਤੋਂ 35 ਸਾਲ ਹੈ।

ਭਾਵ, ਜੇਕਰ ਤੁਸੀਂ ਰੋਜ਼ਾਨਾ 45 ਰੁਪਏ ਦੀ ਬਚਤ ਕਰਕੇ ਇਸ ਪਾਲਿਸੀ ਤਹਿਤ 35 ਸਾਲਾਂ ਲਈ ਨਿਵੇਸ਼ ਕਰਦੇ ਹੋ, ਤਾਂ ਇਸ ਸਕੀਮ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਤੁਹਾਨੂੰ 25 ਲੱਖ ਰੁਪਏ ਦੀ ਰਕਮ ਮਿਲੇਗੀ। ਜੇਕਰ ਅਸੀਂ ਸਾਲਾਨਾ ਆਧਾਰ ‘ਤੇ ਤੁਹਾਡੇ ਦੁਆਰਾ ਬਚਾਈ ਗਈ ਰਕਮ ਨੂੰ ਦੇਖਦੇ ਹਾਂ, ਤਾਂ ਇਹ ਲਗਪਗ 16,300 ਰੁਪਏ ਹੋਵੇਗੀ।

ਬੋਨਸ ਨਾਲ ਇੰਨੀ ਰਕਮ ਮਿਲੇਗੀ
ਜੇਕਰ ਤੁਸੀਂ ਇਸ LIC ਪਾਲਿਸੀ ਵਿੱਚ 35 ਸਾਲਾਂ ਲਈ ਹਰ ਸਾਲ 16,300 ਰੁਪਏ ਨਿਵੇਸ਼ ਕਰਦੇ ਹੋ, ਤਾਂ ਜਮ੍ਹਾ ਕੀਤੀ ਗਈ ਕੁੱਲ ਰਕਮ 5,70,500 ਰੁਪਏ ਹੋਵੇਗੀ। ਹੁਣ ਪਾਲਿਸੀ ਦੀ ਮਿਆਦ ਦੇ ਅਨੁਸਾਰ, ਮੂਲ ਬੀਮੇ ਦੀ ਰਕਮ 5 ਲੱਖ ਰੁਪਏ ਹੋਵੇਗੀ, ਜਿਸ ਵਿੱਚ ਮਿਆਦ ਪੂਰੀ ਹੋਣ ਤੋਂ ਬਾਅਦ ਤੁਹਾਨੂੰ 8.60 ਲੱਖ ਰੁਪਏ ਦਾ ਰਿਵੀਜ਼ਨਰੀ ਬੋਨਸ ਤੇ 11.50 ਲੱਖ ਰੁਪਏ ਦਾ ਅੰਤਮ ਬੋਨਸ ਦਿੱਤਾ ਜਾਵੇਗਾ। LIC ਦੀ ਜੀਵਨ ਆਨੰਦ ਪਾਲਿਸੀ ਵਿੱਚ ਦੋ ਵਾਰ ਬੋਨਸ ਦਿੱਤਾ ਜਾਂਦਾ ਹੈ, ਪਰ ਇਸ ਲਈ ਤੁਹਾਡੀ ਪਾਲਿਸੀ 15 ਸਾਲਾਂ ਲਈ ਹੋਣੀ ਚਾਹੀਦੀ ਹੈ।

ਇਹ ਲਾਭ ਵੀ ਸ਼ਾਮਲ
ਜੀਵਨ ਆਨੰਦ ਪਾਲਿਸੀ ਲੈਣ ਵਾਲੇ ਪਾਲਿਸੀਧਾਰਕ ਨੂੰ ਇਸ ਯੋਜਨਾ ਤਹਿਤ ਕਿਸੇ ਵੀ ਟੈਕਸ ਛੋਟ ਦਾ ਲਾਭ ਨਹੀਂ ਮਿਲਦਾ, ਪਰ ਇਸ ਵਿੱਚ ਤੁਹਾਨੂੰ ਚਾਰ ਤਰ੍ਹਾਂ ਦੇ ਰਾਈਡਰ ਮਿਲਦੇ ਹਨ। ਇਨ੍ਹਾਂ ਵਿੱਚ ਐਕਸੀਡੈਂਟਲ ਡੈਥ ਐਂਡ ਡਿਸਏਬਿਲਿਟੀ ਰਾਈਡਰ, ਐਕਸੀਡੈਂਟ ਬੈਨੀਫਿਟ ਰਾਈਡਰ, ਨਿਊ ਟਰਮ ਇੰਸ਼ੋਰੈਂਸ ਰਾਈਡਰ ਤੇ ਨਿਊ ਕ੍ਰਿਟੀਕਲ ਬੈਨੀਫਿਟ ਰਾਈਡਰ ਸ਼ਾਮਲ ਹਨ। ਮੌਤ ਲਾਭ ਦੀ ਗੱਲ ਕਰੀਏ ਤਾਂ ਜੇਕਰ ਪਾਲਿਸੀ ਧਾਰਕ ਦੀ ਕਿਸੇ ਕਾਰਨ ਮੌਤ ਹੋ ਜਾਂਦੀ ਹੈ, ਤਾਂ ਨਾਮਜ਼ਦ ਵਿਅਕਤੀ ਨੂੰ ਪਾਲਿਸੀ ਦਾ 125 ਪ੍ਰਤੀਸ਼ਤ ਮੌਤ ਲਾਭ ਮਿਲੇਗਾ।

error: Content is protected !!