ਜ਼ਿੰਦਾ ਹੈ ਗੋਲਡੀ ਬਰਾੜ…. ਅਮਰੀਕਾ ਪੁਲਿਸ ਦਾ ਦਾਅਵਾ ਕ+ਤ+ਲ ਹੋਇਆ ਸ਼ਖਸ ਕੋਈ ਹੋਰ

ਜ਼ਿੰਦਾ ਹੈ ਗੋਲਡੀ ਬਰਾੜ…. ਅਮਰੀਕਾ ਪੁਲਿਸ ਦਾ ਦਾਅਵਾ ਕ+ਤ+ਲ ਹੋਇਆ ਸ਼ਖਸ ਕੋਈ ਹੋਰ

ਵੀਓਪੀ ਬਿਊਰੋ- ਬੀਤੇ ਦਿਨਾਂ ਤੋਂ ਇੱਕ ਖਬਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਦਾ ਅਮਰੀਕਾ ਵਿੱਚ ਕਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਖਬਰ ਹੁਣ ਝੂਠੀ ਨਜ਼ਰ ਆ ਰਹੀ ਹੈ ਅਤੇ ਕਈ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਲਡੀ ਬਰਾੜ ਜ਼ਿੰਦਾ ਹੈ।

ਇੱਕ ਅਮਰੀਕੀ ਨਿਊਜ਼ ਚੈਨਲ ਨੇ ਦਾਅਵਾ ਕੀਤਾ ਸੀ ਕਿ ਗੋਲਡੀ ਬਰਾੜ ਨੂੰ ਪਿਛਲੇ ਮੰਗਲਵਾਰ ਸ਼ਾਮ 5:25 ਵਜੇ ਅਮਰੀਕਾ ਦੇ ਫੇਅਰਮੌਂਟ ਅਤੇ ਹੋਲਟ ਐਵੇਨਿਊ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਪਰ ਹੁਣ ਉੱਥੋ ਦੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕੀ ਘਟਨਾ ਵਿੱਚ ਮਾਰਿਆ ਗਿਆ ਸ਼ਖਸ ਗੋਲਡੀ ਬਰਾੜ ਨਹੀਂ ਸਗੋਂ ਕਿ 37ਸਾਲ ਦਾ Xavier Gladney ਨਾਂ ਦਾ ਸ਼ਖਸ ਹੈ।

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਸ਼ਕਲ ਮਿਲਦੀ ਹੋਣ ਕਰਕੇ ਇਸ ਘਟਨਾ ਦੇ ਨਾਲ ਗੋਲਡੀ ਬਰਾੜ ਨੂੰ ਜੋੜ ਦਿੱਤਾ ਗਿਆ ਸੀ।

error: Content is protected !!