ਘਰ ਦੇ ਲੋਕਾਂ ਤੱਕ ਨੇ ਨਹੀਂ ਪਾਈ ਸੀ ਵੋਟ, ਪਰ ਹੋਂਸਲਾ ਦੇਖ ਲਓ ਹੁਣ ਪ੍ਰਧਾਨਮੰਤਰੀ ਮੋਦੀ ਖਿਲ਼ਾਫ ਲੜਨਗੇ ਚੋਣਾਂ

ਇਸ ਸਮੇਂ ਦੇਸ਼ ‘ਚ ਲੋਕ ਸਭਾ ਚੋਣਾਂ 2024 ਨੂੰ ਲੈ ਮਾਹੌਲ ਗਰਮਾਇਆ ਹੋਇਆ ਹੈ। ਇਸ ਵਿਚਾਲੇ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ, ਹਾਲਾਂਕਿ ਕਈ ਆਗੂਆਂ ਵੱਲੋਂ ਆਪਣੀਆਂ ਪਾਰਟੀਆਂ ਵੀ ਬਦਲੀਆਂ ਗਈਆਂ ਹਨ। ਇਸ ਸਭ ਦੇ ਵਿਚਕਾਰ ਹੁਣ ਨੀਟੂ ਸ਼ਟਰਾਂਵਾਲੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ।

ਦਰਅਸਲ, ਜਲੰਧਰ ਨਿਵਾਸੀ ਲੋਕ ਸਭਾ ਉਮੀਦਵਾਰ ਨੀਤੂ ਸ਼ਟਰਾਂਵਾਲਾ ਇੱਕ ਵਾਰ ਫਿਰ ਸੁਰਖੀਆਂ ‘ਚ ਹਨ। ਸ਼ਟਰਾਂਵਾਲੇ ਨੇ ਇਸ ਵਾਰ ਵਾਰਾਣਸੀ ਤੋਂ ਪੀਐਮ ਮੋਦੀ ਖਿਲਾਫ ਚੋਣ ਲੜ੍ਹਨ ਦਾ ਐਲਾਨ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਨੀਤੂ ਸ਼ਟਰਾਂਵਾਲਾ ਇਸ ਤੋਂ ਪਹਿਲਾਂ ਵੀ ਕਈ ਵਾਰ ਚੋਣ ਮੈਦਾਨ ਵਿੱਚ ਉਤਰ ਚੁੱਕਿਆ ਹੈ ਅਤੇ ਵਾਰ-ਵਾਰ ਹਾਰਨ ਦੇ ਬਾਵਜੂਦ ਵੀ ਉਹ ਅਕਸਰ ਚੋਣਾਂ ਲੜਨ ਲਈ ਅੱਗ ਆਉਂਦਾ ਹੈ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੀਤੂ ਸ਼ਟਰਾਂਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦਾ ਪੂਰਾ ਸਮਰਥਨ ਹੈ ਅਤੇ ਉਹ ਇਸ ਵਾਰ ਤਾਂ ਕੀ ਕਦੇ ਵੀ ਚੋਣਾਂ ਨਹੀਂ ਹਾਰਣਗੇ।

ਉਸ ਆਪਣੀ ਹਾਸੇ-ਮਜ਼ਾਕ ਵਾਲੀ ਇਮੇਜ਼ ਦੇ ਕਾਰਨ ਅਕਸਰ ਸੁਰਖੀਆਂ ‘ਚ ਰਹਿੰਦੇ ਹਨ। ਨੀਤੂ ਸ਼ਟਰਾਂਵਾਲਾ ਨੇ ਇਸ ਵਾਰ ਸਿੱਧੇ ਤੌਰ ‘ਤੇ ਪੀਐੱਮ ਮੋਦੀ ਨੂੰ ਟੱਕਰ ਦੇਣ ਦਾ ਐਲਾਨ ਕੀਤਾ ਹੈ।

error: Content is protected !!