Skip to content
Tuesday, December 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
May
8
ਡੇਢ ਮਹੀਨਾ ਪਹਿਲਾ ਕੀਤਾ ਸੀ ਮਰਜ਼ੀ ਨਾਲ ਵਿਆਹ, ਹੁਣ ਭੇਦਭਰੇ ਹਾਲਾਤਾਂ ਨੌਜਵਾਨ ਦਾ ਕ+ਤ+ਲ, ਸਹੁਰਿਆ ਤੇ ਇਲਜ਼ਾਮ
Latest News
National
Politics
Punjab
ਡੇਢ ਮਹੀਨਾ ਪਹਿਲਾ ਕੀਤਾ ਸੀ ਮਰਜ਼ੀ ਨਾਲ ਵਿਆਹ, ਹੁਣ ਭੇਦਭਰੇ ਹਾਲਾਤਾਂ ਨੌਜਵਾਨ ਦਾ ਕ+ਤ+ਲ, ਸਹੁਰਿਆ ਤੇ ਇਲਜ਼ਾਮ
May 8, 2024
Voice of Punjab
ਅੱਜਕੱਲ ਦੇ ਸਮੇਂ ਵਿਚ ਪ੍ਰੇਮ ਵਿਆਹ ਕਰਨਾ ਆਮ ਗੱਲ ਹੈ ਪਰ ਕਈ ਲੋਕ ਸੋਚ ਅਜਿਹੀ ਰੱਖਦੇ ਨੇ ਕਿ ਪ੍ਰੇਮ ਵਿਆਹ ਨੂੰ ਗੁਨਾਹ ਸਮਝਦੇ ਨੇ ਇਸਦਾ ਨਤੀਜਾ ਨਿਕਲਦਾ ਹੈ ਜਾਂ ਤਾਂ ਮੁੰਡੇ ਦੀ ਜਾਨ ਜਾਂਦੀ ਹੈ ਜਾਂ ਫਿਰ ਕੁੜੀ ਦੀ ਪੰਜਾਬ ਦੇ ਲਹਿਰਾਗਾਗਾ ਤੋਂ ਇੱਕ ਨੌਜਵਾਨ ਦੀ ਬੀਤੀ 4 ਮਈ ਨੂੰ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਆਪਣੇ ਪੁੱਤਰ ਦੇ ਸਹੁਰੇ ਵਿਰੁਧ ਉਸਦਾ ਕਤਲ ਦਾ ਇਲਜ਼ਾਮ ਲਗਾਇਆ ਹੈ। ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ ਵਜੋਂ ਹੋਈ ਹੈ। ਉਸ ਨੇ ਡੇਢ ਮਹੀਨਾ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ। ਮ੍ਰਿਤਕ ਦੇ ਪਿਤਾ ਵੱਲੋਂ ਲਗਾਏ ਦੋਸ਼ ਦੇ ਤਹਿਤ IPC ਦੀ ਧਾਰਾ 302/34 ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।
ਥਾਣਾ ਲਹਿਰਾਗਾਗਾ ਦੇ SHO ਇੰਸਪੈਕਟਰ ਰਣਬੀਰ ਸਿੰਘ ਅਤੇ ਮਾਮਲੇ ਦੇ ਆਈ ਓ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਚਰਨ ਸਿੰਘ ਪੁੱਤਰ ਜੀਤਾ ਸਿੰਘ ਨੇ ਪੁਲਿਸ ਕੋਲ ਆਪਣਾ ਬਿਆਨ ਦਰਜ ਕਰਵਾਇਆ ਹੈ ਕਿ ਮੇਰੇ ਪੁੱਤਰ ਗੁਰਲਾਲ ਸਿੰਘ ਨੇ ਨੇੜਲੇ ਪਿੰਡ ਘੋੜੇਨਵ ਹਾਲ ਅਬਾਦ ਲਹਿਰਾਗਾਗਾ ਦੇ ਹਰਜੀਤ ਸਿੰਘ ਪੁੱਤਰ ਕੁੰਦਨ ਦੀ ਲੜਕੀ ਨਾਲ ਕਰੀਬ ਡੇਢ ਮਹੀਨਾ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ, ਜਿਸਦੇ ਉਹ ਵਿਰੁਧ ਸੀ।
ਉਸੇ ਦਿਨ ਤੋਂ ਉਸਦੇ ਪੁੱਤਰ ਨੂੰ ਉਨ੍ਹਾਂ ਵੱਲੋਂ ਧਮਕੀਆ ਦਿਤੀਆਂ ਜਾ ਰਹੀਆਂ ਸਨ, ਜਿਸਦੇ ਚੱਲਦਿਆਂ ਦੋ ਦਿਨ ਪਹਿਲਾਂ 4 ਮਈ ਨੂੰ ਉਸਦੇ ਪੁੱਤਰ ਗੁਰਲਾਲ ਸਿੰਘ ਦਾ ਉਸ ਦੇ ਸਹੁਰਾ ਹਰਜੀਤ ਸਿੰਘ ਨੇ ਕਿਸੇ ਨਾਮਾਲੂਮ ਵਿਅਕਤੀ ਨੂੰ ਨਾਲ ਲੈ ਕੇ ਕਤਲ ਕਰ ਦਿਤਾ ਹੈ।
ਮ੍ਰਿਤਕ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ IPC ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਅਤੇ ਕਥਿਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Post navigation
ਮੱਝ ਤੇ ਸਵਾਰ ਹੋਕੇ ਉਮੀਦਵਾਰ ਪਹੁੰਚਿਆ ਨਾਮਜ਼ਦਗੀ ਭਰਨ ਫਿਰ ਅਚਾਨਕ ਅਜਿਹਾ ਹੋਇਆ ਕਿ ਟੁੱਟ ਗਿਆ ਚੋਣਾਂ ਲੜਨ ਦਾ ਸੁਪਨਾ
ਵਿਆਹ ਕਰਵਾਉਂਣ ਲਈ ਲਾੜੇ ਦਾ ਦਾੜੀ ਰੱਖਕੇ ਆਉਂਣਾ ਮਨ੍ਹਾਂ, ਇਨਕਾਰ ਕਰਨ ਤੇ ਹੋਵੇਗੀ ਇਹ ਸਜ਼ਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us