ਨਸ਼ੇ ਨਾਲ ਰੱਜੇ ਦਾ ਕਾਰਾ, ਫੜਕੇ ਕੁੱਟਿਆ ਥਾਣੇਦਾਰ ਅਤੇ ਪੁਲਿਸ ਮੁਲਾਜ਼ਮ, ਜਾਣੋਂ ਕੀ ਸੀ ਮਾਮਲਾ

ਬਠਿੰਡਾ ਪੁਲਿਸ  ਦੀ ਟੀਮ ਇਕ ਕ੍ਰਿਮੀਨਲ ਨਸ਼ੇੜੀ ਨੂੰ ਫੜਨ ਗਈ ਸੀ ਪਰ ਨਸ਼ੇੜੀ ਨੇ ਹਮਲਾ ਕਰ ਦਿੱਤਾ, ਜਿਸ ਵਿਚ ਥਾਣੇਦਾਰ ਜਖਮੀ ਹੋ ਗਿਆ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਹੈ।ਜਾਣਕਾਰੀ ਅਨੁਸਾਰ ਬਠਿੰਡਾ ਦੀ ਬੀੜ ਤਾਲਾਬ ਕਲੋਨੀ ਵਿੱਚ ਪੁਲਿਸ ਟੀਮ ਇਕ ਨਸ਼ੇੜੀ ਨੂੰ ਕਾਬੂ ਕਰਨ ਗਈ  ਸੀ।

ਬਠਿੰਡਾ ਪੁਲਿਸ ਦੀ 112 ਟੀਮ ਨੂੰ ਸੂਚਨਾ ਮਿਲੀ ਸੀ ਕਿ ਬੀੜ ਤਾਲਾਬ ਬਸਤੀ ਵਿੱਚ ਇੱਕ ਘਰ ਵਿੱਚ ਇੱਕ ਅਪਰਾਧੀ ਨਸ਼ੇੜੀ ਲੁਕੇ ਹੋਏ ਹਨ। ਜਦੋਂ ਪੁਲਿਸ ਨੇ ਟੀਮ ਨੇ ਉੱਥੇ ਛਾਪਾ ਮਾਰਿਆ ਤਾਂ ਤਿੰਨ ਵਿਅਕਤੀ ਬੈਠੇ ਸਨ।

ਉਹ ਚਿੱਟਾ ਪੀ ਰਹੇ ਸਨ। ਪੁਲਿਸ ਨੇ ਉਸ ਅਪਰਾਧਿਕ ਨਸ਼ੇੜੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਉਸ ਨੇ ਪੁਲਿਸ ਟੀਮ ‘ਤੇ ਹੀ ਹਮਲਾ ਕਰ ਦਿੱਤਾ। ਨਸ਼ੇੜੀ ਨੇ ਪੁਲਿਸ ਕੋਲ ਮੌਜੂਦ ਹਥਿਆਰ ਵੀ ਖੋਹ ਲਏ ਅਤੇ ਉਨ੍ਹਾਂ ਉਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਜਿਸ ‘ਚ ਇਕ ਪੁਲਿਸ ਥਾਣੇਦਾਰ ਜ਼ਖਮੀ ਹੋ ਗਿਆ।

ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ  ਗਿਆ ਹੈ। ਪੁਲਿਸ ਨੇ ਉਸ ਅਪਰਾਧੀ ਨਸ਼ੇੜੀ ਨੂੰ ਕਾਬੂ ਕਰ ਲਿਆ ਹੈ।

error: Content is protected !!