ਨਸ਼ੇ ਨੇ ਖੋਹ ਲਿਆ ਮਾਪਿਆਂ ਦਾ ਜਵਾਨ ਪੁੱਤ, ਮਾਂ ਕਹਿੰਦੀ-ਪੁਲਿਸ ਨੂੰ ਕਈ ਵਾਰ ਤਸਕਰਾਂ ਖਿਲਾਫ਼ ਸ਼ਿਕਾਇਤ ਕੀਤੀ ਪਰ ਨਹੀਂ ਹੋਈ ਕਾਰਵਾਈ

ਨਸ਼ੇ ਨੇ ਖੋਹ ਲਿਆ ਮਾਪਿਆਂ ਦਾ ਜਵਾਨ ਪੁੱਤ, ਮਾਂ ਕਹਿੰਦੀ-ਪੁਲਿਸ ਨੂੰ ਕਈ ਵਾਰ ਤਸਕਰਾਂ ਖਿਲਾਫ਼ ਸ਼ਿਕਾਇਤ ਕੀਤੀ ਪਰ ਨਹੀਂ ਹੋਈ ਕਾਰਵਾਈ

ਵੀਓਪੀ ਬਿਊਰੋ- ਪੰਜਾਬ ਵਿੱਚ ਨਸ਼ਿਆਂ ਦਾ 6ਵਾਂ ਦਰਿਆ ਲਗਾਤਾਰ ਪੰਜਾਬ ਦੀ ਨੌਜਵਾਨ ਪੀੜੀ ਨੂੰ ਖਤਮ ਕਰ ਰਿਹਾ ਹੈ। ਹੁਣ ਗਿੱਦੜਬਾਹਾ ਦੇ ਪਿੰਡ ਗੁਰੂਸਰ ‘ਚ ਨਸ਼ੇ ਦਾ ਟੀਕਾ ਲਾਉਣ ਕਾਰਨ ਸਤਵਿੰਦਰ ਸਿੰਘ (19) ਪੁੱਤਰ ਵਕੀਲ ਸਿੰਘ ਦੀ ਮੌਤ ਹੋ ਗਈ ਹੈ। ਸਤਵਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਪੁੱਤ ਸੀ। ਮਾਂ ਨੇ ਦੱਸਿਆ ਕਿ ਉਸਦੇ ਲੜਕੇ ਦੀ ਮੌਤ ਨਸ਼ੇ ਕਾਰਨ ਹੋਈ ਹੈ।

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕ ਨਸ਼ਾ ਚਿੱਟਾ ਵੇਚਦੇ ਹਨ। ਉਹ ਅਕਸਰ ਉਸਦੇ ਬੇਟੇ ਨੂੰ ਡਰਾ ਧਮਕਾ ਕੇ ਨਸ਼ਾ ਕਰਵਾ ਦਿੰਦੇ ਸੀ। ਇਸ ਸਬੰਧੀ ਉਸਨੇ ਥਾਣੇ ’ਚ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਉਸਦੇ ਪੁੱਤ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਉਹ ਆਪਣੇ ਪੁੱਤ ਦੀ ਮੌਤ ਨਾਲ ਪੂਰੀ ਤਰ੍ਹਾਂ ਟੁੱਟ ਗਈ ਹੈ।

ਪਰਿਵਾਰ ਸਤਵਿੰਦਰ ਦੇ ਵਿਆਹ ਲਈ ਲੜਕੀ ਦੀ ਭਾਲ ਕਰ ਰਿਹਾ ਸੀ ਪਰ ਉਸ ਦੀ ਮੌਤ ਨਾਲ ਪਰਿਵਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।

error: Content is protected !!