ਨਹੀਂ ਰਹੇ ਮਾਂ ਬੋਲੀ ਪੰਜਾਬੀ ਦੇ ‘ਪਾਤਰ’… ਲੇਖਕ-ਕਵੀ ਸੁਰਜੀਤ ਪਾਤਰ ਦਾ ਦੇਹਾਂਤ
ਲੁਧਿਆਣਾ/ਜਲੰਧਰ (ਵੀਓਪੀ ਬਿਊਰੋ) ਪੰਜਾਬੀ ਮਾਂ ਬੋਲੀ ਦੇ ਸੇਵਾਦਾਰ ਮਸ਼ਹੂਰ ਸ਼ਾਇਰ, ਲੇਖਕ ਤੇ ਕਵੀ ਸੁਰਜੀਤ ਪਾਤਰ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਸੁਰਜੀਤ ਪਾਤਰ ਨੇ ਲੁਧਿਆਣਾ ਵਿੱਚ ਆਖਰੀ ਸਾਹ ਲਏ।
ਸੁਰਜੀਤ ਪਾਤਰ ਨੂੰ 2012 ਵਿੱਚ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਵੀ ਨਿਵਾਜੇ ਗਏ ਸਨ।
ਸੁਰਜੀਤ ਪਾਤਰ ਨੇ 79 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਆਖਿਆ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਤੇ ਪੰਜਾਬੀਆਂ ‘ਚ ਸੋਗ ਦੀ ਲਹਿਰ ਹੈ।