2 ਦੋਸਤਾਂ ਨੂੰ ਹੋਇਆ ਇੱਕ ਹੀ ਕੁੜੀ ਨਾਲ ਪਿਆਰ, ਦੋਸਤ ਦਾ ਕ+ਤ+ਲ ਕਰਕੇ ਹਸਪਤਾਲ ਭਰਤੀ ਕਰਵਾਕੇ ਫਰਾਰ ਹੋਇਆ ਦੂਸਰਾ

ਮੋਹਾਲੀ ਤੋਂ ਬਹੁਤ ਹੀ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ ਜਿਥੇ 24 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਕਤਲ ਉਸ ਦੇ ਆਪਣੇ ਹੀ ਦੋਸਤ ਵੱਲੋਂ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਉਸ ਵੱਲੋਂ ਨਾ ਸਿਰਫ ਕਤਲ ਕੀਤਾ ਗਿਆ ਸਗੋਂ ਉਸ ਨੂੰ ਹਸਪਤਾਲ ਵੀ ਭਰਤੀ ਕਰਵਾ ਦਿੱਤਾ ਗਿਆ ਤੇ ਫਿਰ ਉਥੋਂ ਫਰਾਰ ਹੋ ਗਿਆ।

ਮ੍ਰਿਤਕ ਨੌਜਵਾਨ ਦਾ ਮੋਬਾਈਲ ਫੋਨ ਬੰਦ ਸੀ ਜਿਸ ਕਰਕੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਤੱਕ ਪਹੁੰਚਣਾ ਮੁਸ਼ਕਲ ਹੋ ਰਿਹਾ ਸੀ ਪਰ ਉਥੇ ਮੌਜੂਦ ਪਿੰਡ ਦੇ ਇਕ ਨੌਜਵਾਨ ਨੇ ਉਸ ਨੂੰ ਪਛਾਣ ਲਿਆ ਤੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ।

ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦੋਵੇਂ ਮੁੰਡੇ ਇਕ ਹੀ ਕੁੜੀ ਨੂੰ ਪਸੰਦ ਕਰਦੇ ਸੀ, ਜਿਸ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਰਨਵੀਰ ਆਪਣੀ ਗੱਡੀ ਵਿਚ ਸਵਾਰ ਹੋ ਕੇ ਆਪਣੇ ਦੋਸਤ ਨਾਲ ਗੱਲਬਾਤ ਕਰਨ ਲਈ ਗਿਆ ਸੀ।

ਦੋਸਤ ਨੇ ਉਸ ਨੂੰ ਮਸਲਾ ਸੁਲਝਾਉਣ ਲਈ ਬੁਲਾਇਆ ਸੀ ਜਿਥੇ ਦੋਸਤ ਨੇ ਕਰਨਵੀਰ ਦਾ ਗਲਾ ਘੋਟ ਦਿੱਤਾ ਤੇ ਫਿਰ ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਉਸ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਪਰ ਉਥੇ ਕਰਨਵੀਰ ਨੂੰ ਮ੍ਰਿਤਕ ਐੈਲਾਨ ਦਿੱਤਾ ਗਿਆ। ਕਰਨਵੀਰ ਨੂੰ ਹਸਪਤਾਲ ਭਰਤੀ ਕਰਵਾਉਣ ਦੇ ਬਾਅਦ ਉਸ ਦਾ ਦੋਸਤ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

error: Content is protected !!