ਕਲਯੁੱਗੀ ਪਿਆਰ… ਵਿਆਹ ਕਰਵਾਉਣ ਦੇ ਬਹਾਨੇ ਲੁੱਟਦਾ ਰਿਹਾ ਕੁੜੀ ਦੀ ਪੱਤ, ਫਿਰ ਅਸ਼ਲੀਲ ਵੀਡੀਓ ਬਣਾ ਕੇ ਕਰ’ਤੀ ਵਾਇਰਲ

ਕਲਯੁੱਗੀ ਪਿਆਰ… ਵਿਆਹ ਕਰਵਾਉਣ ਦੇ ਬਹਾਨੇ ਲੁੱਟਦਾ ਰਿਹਾ ਕੁੜੀ ਦੀ ਪੱਤ, ਫਿਰ ਅਸ਼ਲੀਲ ਵੀਡੀਓ ਬਣਾ ਕੇ ਕਰ’ਤੀ ਵਾਇਰਲ

ਵੀਓਪੀ ਬਿਊਰੋ- ਜਲੰਧਰ ਦੀ ਰਹਿਣ ਵਾਲੀ 25 ਸਾਲਾ ਲੜਕੀ ਨਾਲ ਇਕ ਨੌਜਵਾਨ ਨੇ ਵਿਆਹ ਦੇ ਬਹਾਨੇ ਕਈ ਵਾਰ ਸਰੀਰਕ ਸਬੰਧ ਬਣਾਏ। ਜਦੋਂ ਪੀੜਤਾ ਨੇ ਉਸ ‘ਤੇ ਵਿਆਹ ਲਈ ਵਾਰ-ਵਾਰ ਦਬਾਅ ਪਾਇਆ ਤਾਂ ਦੋਸ਼ੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓਜ਼ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਲੱਗ ਪਿਆ।

ਪੀੜਤਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਕਮਿਸ਼ਨਰੇਟ ਥਾਣਾ ਡਿਵੀਜ਼ਨ ਨੰਬਰ 1 ਵਿੱਚ ਪੀੜਤਾ ਦੀ ਸ਼ਿਕਾਇਤ ’ਤੇ ਜਾਂਚ ਮਗਰੋਂ ਮੁਲਜ਼ਮ ਸੰਦੀਪ ਕੁਮਾਰ ਵਾਸੀ ਰਾਜਾ ਗਾਰਡਨ ਖ਼ਿਲਾਫ਼ ਧਾਰਾ 376 (ਬਲਾਤਕਾਰ), 420 (ਫਰਾਡ) ਅਤੇ 506 (ਧਮਕਾਉਣ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

error: Content is protected !!