Punjab Police ਹੀ ਨਹੀਂ ਸੁਰੱਖਿਅਤ, ਭਗੌੜਾ ਕਾਬੂ ਕਰਨ ਗਏ ਮੁਲਾਜ਼ਮਾਂ ਨਾਲ ਕੁੱਟਮਾਰ, ਪਾੜੀ ਵਰਦੀ

Punjab Police ਹੀ ਨਹੀਂ ਸੁਰੱਖਿਅਤ, ਭਗੌੜਾ ਕਾਬੂ ਕਰਨ ਗਏ ਮੁਲਾਜ਼ਮਾਂ ਨਾਲ ਕੁੱਟਮਾਰ, ਪਾੜੀ ਵਰਦੀ

 

ਮੁਕਤਸਰ (ਵੀਓਪੀ ਬਿਊਰੋ) ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਕੰਮ ਕਰ ਰਹੀ ਪੰਜਾਬ ਪੁਲਿਸ ਦਾ ਡਰ ਹੀ ਲੋਕਾਂ ਵਿੱਚੋਂ ਖਤਮ ਹੁੰਦਾ ਜਾ ਰਿਹਾ ਹੈ। ਮੁਕਤਸਰ ਦੇ ਥਾਣਾ ਕੋਟਭਾਈ ਅਧੀਨ ਆਉਂਦੇ ਇਲਾਕੇ ‘ਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪੁਲਿਸ ਮੁਲਾਜ਼ਮਾਂ ਨਾਲ ਹੀ ਕੁੱਟਮਾਰ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਭਗੌੜੇ ਵਿਅਕਤੀ ਨੂੰ ਫੜਨ ਗਈ ਪੁਲਿਸ ਟੀਮ ਨਾਲ ਦੋ ਵਿਅਕਤੀਆਂ ਨੇ ਧੱਕਾਮੁੱਕੀ ਕਰਦਿਆਂ ਇਕ ਪੁਲਿਸ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ ਤੇ ਭਗੌੜੇ ਵਿਅਕਤੀ ਨੂੰ ਪੁਲਿਸ ਤੋਂ ਛੁਡਵਾ ਕੇ ਭਜਾ ਦਿੱਤਾ।


ਮਾਮਲੇ ਤੋਂ ਬਾਅਦ ਸਥਾਨਕ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਪੁਲਿਸ ਪਾਰਟੀ ਭਗੌੜੇ ਮਨਜੀਤ ਸਿੰਘ ਵਾਸੀ ਬਾਦੀਆ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਛਾਪੇਮਾਰੀ ਲਈ ਪਿੰਡ ਬਾਦੀਆ ਗਏ ਸੀ। ਜਦੋਂ ਉਨ੍ਹਾਂ ਨੇ ਭਗੌੜੇ ਮਨਜੀਤ ਸਿੰਘ ਨੂੰ ਗਿ੍ਰਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰਸੇਵਕ ਸਿੰਘ ਤੇ ਰਣਜੀਤ ਸਿੰਘ ਨੇ ਪੁਲਿਸ ਟੀਮ ’ਤੇ ਹਮਲਾ ਕਰ ਕੇ ਮਨਜੀਤ ਸਿੰਘ ਨੂੰ ਪੁਲਿਸ ਤੋਂ ਛੁਡਵਾ ਕੇ ਭਜਾ ਦਿੱਤਾ।

ਇਸ ਦੌਰਾਨ ਰਣਜੀਤ ਸਿੰਘ ਨੇ ਸਿਪਾਹੀ ਰਾਜਦੀਪ ਸਿੰਘ ’ਤੇ ਹਮਲਾ ਕਰ ਕੇ ਉਸ ਦੀ ਵਰਦੀ ਪਾੜ ਦਿੱਤੀ ਅਤੇ ਬਾਕੀ ਕਰਮਚਾਰੀਆਂ ਨਾਲ ਧੱਕਾਮੁੱਕੀ ਕੀਤੀ ਅਤੇ ਪੁਲਿਸ ਦੀ ਡਿਉਟੀ ’ਚ ਵਿਘਨ ਪਾਇਆ।

error: Content is protected !!