ਬੀਬੀ ਜਗੀਰ ਕੌਰ ਨੇ ਚੰਨੀ ਵੱਲੋਂ ਠੋਢੀ ‘ਤੇ ਹੱਥ ਲਾਉਣ ਦੇ ਮਾਮਲੇ ‘ਤੇ ਕਹਿ’ਤੀ ਵੱਡੀ ਗੱਲ, ਅਖੇ- ਇਹ ਸ਼ਰਾਰਤ ਚੰਗੀ ਨਹੀਂ

ਬੀਬੀ ਜਗੀਰ ਕੌਰ ਨੇ ਚੰਨੀ ਵੱਲੋਂ ਠੋਢੀ ‘ਤੇ ਹੱਥ ਲਾਉਣ ਦੇ ਮਾਮਲੇ ‘ਤੇ ਕਹਿ’ਤੀ ਵੱਡੀ ਗੱਲ, ਅਖੇ- ਇਹ ਸ਼ਰਾਰਤ ਚੰਗੀ ਨਹੀਂ

 

 

 

ਜਲੰਧਰ/ਚੰਡੀਗੜ੍ਹ (ਵੀਓਪੀ ਬਿਊਰੋ) ਕਾਂਗਰਸ ਵੱਲੋਂ ਜਲੰਧਰ ਤੋਂ ਲੋਕ ਸਭਾ ਚੋਣਾਂ ਲਈ ਐਲਾਨੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਮਹਿਲਾ ਆਗੂ ਬੀਬੀ ਜਗੀਰ ਕੌਰ ਦੀ ਠੋਢੀ ‘ਤੇ ਹੱਥ ਲਗਾਉਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਜਿੱਥੇ ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਨੇ ਚਰਨਜੀਤ ਚੰਨੀ ਨੂੰ ਸੂਮੈਟੋ ਭੇਜਿਆ ਹੈ, ਉੱਥੇ ਹੀ ਇਸ ਮਾਮਲੇ ‘ਤੇ ਹੁਣ ਬੀਬੀ ਜਗੀਰ ਕੌਰ ਦਾ ਵੀ ਬਿਆਨ ਆ ਗਿਆ ਹੈ।

 

ਦੂਜੇ ਪਾਸੇ ਬੀਬੀ ਜਗੀਰ ਕੌਰ ਨੇ ਚਰਨਜੀਤ ਸਿੰਘ ਚੰਨੀ ਦੀ ਦੁਰਵਿਵਹਾਰ ਦੀ ਵਾਇਰਲ ਹੋਈ ਵੀਡੀਓ ‘ਤੇ ਇਤਰਾਜ਼ ਕਰਦਿਆਂ ਉਨ੍ਹਾਂ ਦਾ ਪੱਖ ਲਿਆ ਹੈ। ਬੀਬੀ ਜਗੀਰ ਕੌਰ ਨੇ ਆਪਣੇ ਇੰਟਰਨੈੱਟ ਮੀਡੀਆ ਅਕਾਊਂਟ ‘ਤੇ ਲਿਖਿਆ ਹੈ ਕਿ 10 ਮਈ ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਲੰਧਰ ‘ਚ ਨਾਮਜ਼ਦਗੀ ਭਰਨ ਤੋਂ ਬਾਅਦ ਬਾਹਰ ਆ ਰਹੇ ਸਨ ਤਾਂ ਉਸੇ ਸਮੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਸਮੇਤ ਅਤੇ ਸੀਨੀਅਰ ਕਾਂਗਰਸੀ ਆਗੂ ਨਾਮਜ਼ਦਗੀ ਭਰਨ ਲਈ ਅੰਦਰ ਆਏ। ਇਸ ਦੌਰਾਨ ਸਾਰੇ ਆਗੂਆਂ ਨੇ ਉਨ੍ਹਾਂ ਨੂੰ ਫਤਹਿ ਬੁਲਾਇਆ ਅਤੇ ਇੱਕ ਦੂਜੇ ਦਾ ਸਨਮਾਨ ਕੀਤਾ।

ਚਰਨਜੀਤ ਸਿੰਘ ਚੰਨੀ ਨੇ ਸਿਰ ਝੁਕਾ ਕੇ ਸਤਿਕਾਰ ਦਿੱਤਾ ਅਤੇ ਮੇਰਾ ਹੱਥ ਫੜ ਕੇ ਅਸ਼ੀਰਵਾਦ ਲਈ ਸਿਰ ‘ਤੇ ਰੱਖਿਆ। ਉਸਨੇ ਬਹੁਤ ਹੀ ਸੁਹਾਵਣੇ ਅਤੇ ਆਦਰ ਭਰੇ ਢੰਗ ਨਾਲ ਮੇਰੀ ਠੋਡੀ ਨੂੰ ਛੂਹਿਆ। ਇਹ ਸਮੁੱਚੀ ਘਟਨਾ ਸ਼ਰਧਾ ਵਾਲੇ ਮਾਹੌਲ ਵਿੱਚ ਵਾਪਰੀ। ਅਫ਼ਸੋਸ ਦੀ ਗੱਲ ਹੈ ਕਿ ਕਈ ਚੈਨਲਾਂ ਅਤੇ ਇੰਟਰਨੈੱਟ ਮੀਡੀਆ ਨੇ ਇਸ ਸਾਰੀ ਘਟਨਾ ਦੇ ਕੁਝ ਅੰਸ਼ ਹੀ ਵਾਇਰਲ ਕਰ ਦਿੱਤੇ। ਜਿਸ ਨੇ ਵੀ ਇਹ ਵੀਡੀਓ ਐਡਿਟ ਕਰ ਕੇ ਸ਼ਰਾਰਤ ਕੀਤੀ ਹੈ, ਬਹੁਤ ਸ਼ਰਮਨਾਕ ਹੈ।

ਜਦੋਂ ਚੰਨੀ ਉਸ ਅੱਗੇ ਸਿਰ ਝੁਕਾ ਕੇ ਅਸ਼ੀਰਵਾਦ ਲੈ ਰਿਹਾ ਸੀ ਤਾਂ ਉਹ ਹਿੱਸਾ ਕੱਟਿਆ ਗਿਆ। ਇਸ ਹਿੱਸੇ ਨੂੰ ਕੱਟ ਕੇ ਸ਼ਰਾਰਤ ਕੀਤੀ ਗਈ ਹੈ। ਇਸ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨੂੰ ਬੇਹੱਦ ਮਾਨਸਿਕ ਪੀੜਾ ਹੋਈ ਹੈ। ਦੂਜੇ ਪਾਸੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਉਹ ਬੀਬੀ ਜਗੀਰ ਕੌਰ ਨੂੰ ਆਪਣੀ ਵੱਡੀ ਭੈਣ ਅਤੇ ਮਾਤਾ ਮੰਨਦੇ ਹਨ ਅਤੇ ਉਨ੍ਹਾਂ ਦਾ ਇਸ਼ਾਰਾ ਪਿਆਰ ਤੇ ਸਤਿਕਾਰ ਵੱਲ ਸੀ।

error: Content is protected !!