ਹੱਦ ਆ… ਜੈਕੀ ਸ਼ਰਾਫ ਪਹੁੰਚ ਗਿਆ ਹਾਈ ਕੋਰਟ, ਕਹਿੰਦਾ- ਮੈਨੂੰ ਪੁੱਛੇ ਬਿਨਾਂ ਕੋਈ ਵੀ ‘ਭਿੜੂ’ ਨਹੀਂ ਕਹੇਗਾ, ਨਹੀਂ ਤਾਂ ਕਰਾਵਾਂਗਾ ਪਰਚਾ

ਹੱਦ ਆ… ਜੈਕੀ ਸ਼ਰਾਫ ਪਹੁੰਚ ਗਿਆ ਹਾਈ ਕੋਰਟ, ਕਹਿੰਦਾ- ਮੈਨੂੰ ਪੁੱਛੇ ਬਿਨਾਂ ਕੋਈ ਵੀ ‘ਭਿੜੂ’ ਨਹੀਂ ਕਹੇਗਾ, ਨਹੀਂ ਤਾਂ ਕਰਾਵਾਂਗਾ ਪਰਚਾ

ਵੀਓਪੀ ਬਿਊਰੋ- ਬਾਲੀਵੁੱਡ ਦੇ ਦਿੱਗਜ ਅਦਾਕਾਰ ਜੈਕੀ ਸ਼ਰਾਫ ਦਾ ਇੱਕ ਡਾਇਲਾਗ ਕਾਫੀ ਮਸ਼ਹੂਰ ਹੈ, ‘ਭਿੜੂ’। ਪਰ ਹੁਣ ਇਸ ਸ਼ਬਦ ਨੂੰ ਲੈ ਕੇ ਅਭਿਨੇਤਾ ਜੈਕੀ ਸ਼ਰਾਫ ਨੇ ਆਪਣੀ ਪਛਾਣ ਅਤੇ ਪ੍ਰਚਾਰ ਦੇ ਅਧਿਕਾਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਦੇ ਲਈ ਅਦਾਕਾਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।

ਜੈਕੀ ਸ਼ਰਾਫ ਨੇ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਉਸ ਵੱਲੋਂ ਕਿਹਾ ਗਿਆ ਹੈ ਕਿ ਇਜਾਜ਼ਤ ਤੋਂ ਬਿਨਾਂ ਕੋਈ ਵੀ ਅਦਾਕਾਰ ਦਾ ਨਾਂ, ਫੋਟੋ, ਉਸ ਦੀ ਆਵਾਜ਼ ਅਤੇ ਇੱਥੋਂ ਤੱਕ ਕਿ ‘ਭਿੜੂ’ ਸ਼ਬਦ ਦੀ ਵਰਤੋਂ ਨਹੀਂ ਕਰ ਸਕੇਗਾ। ਜੈਕੀ ਸ਼ਰਾਫ ਨੇ ਅਜਿਹਾ ਕਰਨ ਵਾਲੀਆਂ ਵੱਖ-ਵੱਖ ਸੰਸਥਾਵਾਂ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ।

ਅਭਿਨੇਤਾ ਜੈਕੀ ਸ਼ਰਾਫ ਨੇ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਹੈ। ਉੱਥੇ ਉਸ ਨੇ ਪਟੀਸ਼ਨ ਦਾਇਰ ਕਰਕੇ ਆਪਣੀਆਂ ਤਸਵੀਰਾਂ, ਆਵਾਜ਼, ਨਾਂ ਅਤੇ ‘ਭਿੜੂ’ ਸ਼ਬਦ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਅਜਿਹੇ ‘ਚ ਜੇਕਰ ਕੋਈ ਜੈਕੀ ਸ਼ਰਾਫ ਦੀ ਨਕਲ ਕਰਨਾ ਚਾਹੁੰਦਾ ਹੈ ਅਤੇ ਅਜਿਹਾ ਕਰਦੇ ਹੋਏ ‘ਭਿੜੂ’ ਕਹਿੰਦਾ ਹੈ ਤਾਂ ਉਸ ਨੂੰ ਪਹਿਲਾਂ ਉਚਿਤ ਇਜਾਜ਼ਤ ਲੈਣੀ ਪਵੇਗੀ।

ਇਸ ਪਟੀਸ਼ਨ ਰਾਹੀਂ ਜੈਕੀ ਸ਼ਰਾਫ ਨੇ ਕਿਹਾ ਕਿ ਉਹ ਆਪਣੇ ਨਾਂ, ਤਸਵੀਰਾਂ ਅਤੇ ਆਪਣੀ ਆਵਾਜ਼ ਅਤੇ ਸ਼ਖਸੀਅਤ ਨਾਲ ਜੁੜੀਆਂ ਹੋਰ ਖਾਸ ਚੀਜ਼ਾਂ ‘ਤੇ ਸੁਰੱਖਿਆ ਚਾਹੁੰਦੇ ਹਨ, ਤਾਂ ਜੋ ਕੋਈ ਤੀਜੀ ਧਿਰ ਇਨ੍ਹਾਂ ਦੀ ਅਣਅਧਿਕਾਰਤ ਵਰਤੋਂ ਨਾ ਕਰ ਸਕੇ। ਇਸ ਨਾਲ ਭੰਬਲਭੂਸਾ ਪੈਦਾ ਹੋਣ ਅਤੇ ਆਮ ਜਨਤਾ ਨੂੰ ਧੋਖਾ ਦੇਣ ਦੀ ਸੰਭਾਵਨਾ ਹੈ। ਜਸਟਿਸ ਸੰਜੀਵ ਨਰੂਲਾ ਦੀ ਬੈਂਚ ਨੇ ਮੰਗਲਵਾਰ ਨੂੰ ਅਦਾਕਾਰ ਦੇ ਮਾਮਲੇ ‘ਤੇ ਸੰਮਨ ਜਾਰੀ ਕੀਤਾ। ਨਾਲ ਹੀ ਕਿਹਾ ਕਿ ਉਹ ਭਲਕੇ ਇਸ ਮਾਮਲੇ ‘ਤੇ ਵਿਚਾਰ ਕਰਨਗੇ।

ਜੈਕੀ ਸ਼ਰਾਫ ਤੋਂ ਪਹਿਲਾਂ ਅਮਿਤਾਭ ਬੱਚਨ ਅਤੇ ਅਨਿਲ ਕਪੂਰ ਨੇ ਵੀ ਆਪਣੇ ਬੋਲਣ ਦੇ ਸਟਾਈਲ ਆਦਿ ‘ਤੇ ਅਜਿਹੀ ਸੁਰੱਖਿਆ ਦੀ ਮੰਗ ਕੀਤੀ ਸੀ। ਕੁਝ ਦਿਨ ਪਹਿਲਾਂ ਹੀ ਦਿੱਲੀ ਹਾਈ ਕੋਰਟ ਨੇ ਅਭਿਨੇਤਾ ਅਨਿਲ ਕਪੂਰ ਦੇ ਨਾਮ ਅਤੇ ਸ਼ਖਸੀਅਤ ਨਾਲ ਜੁੜੀਆਂ ਚੀਜ਼ਾਂ ਦੀ ਵਪਾਰਕ ਉਦੇਸ਼ਾਂ ਲਈ ਅਣਅਧਿਕਾਰਤ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਪਹਿਲਾਂ ਸਾਲ 2022 ‘ਚ ਅਮਿਤਾਭ ਬੱਚਨ ਨੇ ਆਪਣੀ ਆਵਾਜ਼ ਅਤੇ ਤਸਵੀਰਾਂ ਦੀ ਗੈਰ-ਕਾਨੂੰਨੀ ਵਰਤੋਂ ਦੇ ਖਿਲਾਫ ਦਿੱਲੀ ਹਾਈਕੋਰਟ ਦਾ ਰੁਖ ਕੀਤਾ ਸੀ।

error: Content is protected !!