ਪੰਜਾਬ ਤੇ ਦਿੱਲੀ ‘ਚ ਵੱਖ-ਵੱਖ ਜਗ੍ਹਾ ਜਾ ਕੇ ਲਿਖ ਆਏ ਖਾਲਿ+ਸਤਾਨ ਜ਼ਿੰਦਾਬਾਦ, ਪੰਜਾਬ ਪੁਲਿਸ ਨੇ ਤਿੰਨ ਜਣੇ ਚੁੱਕੇ

ਪੰਜਾਬ ਤੇ ਦਿੱਲੀ ‘ਚ ਵੱਖ-ਵੱਖ ਜਗ੍ਹਾ ਜਾ ਕੇ ਲਿਖ ਆਏ ਖਾਲਿ+ਸਤਾਨ ਜ਼ਿੰਦਾਬਾਦ, ਪੰਜਾਬ ਪੁਲਿਸ ਨੇ ਤਿੰਨ ਜਣੇ ਚੁੱਕੇ

ਵੀਓਪੀ ਬਿਊਰੋ- ਲੋਕ ਸਭਾ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਅਤੇ ਇਸ ਦੌਰਾਨ ਪੰਜਾਬ ਪੁਲਿਸ ਵੀ ਸ਼ਰਾਰਤੀ ਅਨਸਰਾਂ ਖਿਲਾਫ਼ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ। ਬਠਿੰਡਾ ਕਾਊਂਟਰ ਇੰਟੈਲੀਜੈਂਸ ਅਤੇ ਪੁਲਿਸ ਨੇ ਬਠਿੰਡਾ, ਪੰਜਾਬ ਅਤੇ ਦਿੱਲੀ ਸਮੇਤ ਵੱਖ-ਵੱਖ ਜਨਤਕ ਥਾਵਾਂ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਦੋਸ਼ੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਨਾਲ ਜੁੜੇ ਹੋਏ ਹਨ। 27 ਅਪ੍ਰੈਲ ਨੂੰ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਕੋਰਟ ਕੰਪਲੈਕਸ ਦੀਆਂ ਕੰਧਾਂ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਹੋਏ ਸਨ।

9 ਮਈ ਨੂੰ ਦਿੱਲੀ ਦੇ ਝੰਡੇਵਾਲ ਮੈਟਰੋ ਸਟੇਸ਼ਨ ਅਤੇ ਕਰੋਲ ਬਾਗ ਮੈਟਰੋ ਸਟੇਸ਼ਨ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਸਨ।

error: Content is protected !!