ਬੱਚੀ ਨੂੰ ਕਾਰ ਚ ਭੁੱਲਕੇ ਪਰਿਵਾਰ ਚਲਾ ਗਿਆ ਵਿਆਹ ਚ, ਦਮ ਘੁਟਣ ਨਾਲ 3 ਸਾਲ ਦੀ ਬੱਚੀ ਦੀ ਹੋਈ ਮੌ+ਤ

ਕਈ ਵਾਰ ਮਾਪਿਆਂ ਦੀ ਛੋਟੀ ਜਿਹੀ ਲਾਪਰਵਾਹੀ ਕਿਸ ਤਰ੍ਹਾਂ ਬੱਚਿਆ ਤੇ ਭਾਰੀ ਪੈ ਸਕਦੀ ਹੈ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ ਮਾਪਿਆਂ ਨੂੰ ਆਪਣੇ ਛੋਟੇ ਬੱਚਿਆਂ ਨੂੰ ਲੈ ਕੇ ਹਮੇਸ਼ਾ ਸਾਵਧਾਨੀ ਵਰਤਣੀ ਚਾਹੀਦੀ ਹੈ, ਕਿਉਂਕਿ ਰਾਜਸਥਾਨ ਦੇ ਕੋਟਾ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇੱਕ 3 ਸਾਲਾ ਬੱਚੀ ਦੀ ਕਾਰ ਵਿੱਚ ਦਮ ਘੁੱਟ ਜਾਣ ਕਾਰਨ ਮੌਤ ਹੋ ਗਈ ਹੈ।

ਇਹ ਭਾਣਾ ਬੱਚੀ ਦੇ ਮਾਤਾ-ਪਿਤਾ ਵੱਲੋਂ ਉਸ ਨੂੰ ਕਾਰ ਵਿੱਚ ਭੁੱਲ ਜਾਣ ਕਾਰਨ ਵਾਪਰਿਆ। ਬੱਚੀ ਦੀ ਪਛਾਣ ਗੋਰਵਿਕਾ ਨਾਗਰ ਵੱਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਇਹ ਪਰਿਵਾਰ ਪਿੰਡ ਜੋਰਾਵਰਪੁਰਾ ਵਿਖੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਇਆ ਸੀ। ਕਾਰ ਵਿੱਚ ਗੋਰਵਿਕਾ ਦੇ ਪਿਤਾ ਪ੍ਰਦੀਪ ਨਾਗਰ, ਉਸ ਦੀ ਮਾਤਾ ਅਤੇ ਉਸ ਦੀ ਇੱਕ ਭੈਣ ਸੀ। ਪ੍ਰਦੀਪ ਨਾਗਰ ਨੇ ਵਿਆਹ ਸਮਾਗਮ ਵਾਲੀ ਥਾਂ ‘ਤੇ ਪੁੱਜ ਕੇ ਕਾਰ ਪਾਰਕਿੰਗ ‘ਚ ਖੜੀ ਕਰ ਦਿੱਤੀ। ਉਪਰੰਤ ਜਦੋਂ ਉਹ ਕਾਰ ਵਿਚੋਂ ਉਤਰਿਆ ਤਾਂ ਉਸ ਨੂੰ ਉਸ ਦੀ ਪਤਨੀ ਤੇ ਬੱਚੇ ਵਿਖਾਈ ਨਹੀਂ ਦਿੱਤੇ ਤਾਂ ਉਸ ਨੇ ਸੋਚਿਆ ਕਿ ਪਤਨੀ ਤੇ ਬੱਚੇ ਵਿਆਹ ਸਮਾਗਮ ਵਿੱਚ ਚਲੇ ਗਏ ਹਨ ਅਤੇ ਕਾਰ ਨੂੰ ਤਾਲਾ ਲਾ ਕੇ ਖੁਦ ਵੀ ਸਮਾਗਮ ‘ਚ ਚਲਾ ਗਿਆ।

ਬੱਚੀ ਗੋਰਵਿਕਾ ਦੇ ਮਾਤਾ-ਪਿਤਾ ਦੋਵੇਂ ਵੱਖ ਵੱਖ ਤੌਰ ‘ਤੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗਿਆ ਕਿ ਇੱਕ ਬੱਚੀ ਉਨ੍ਹਾਂ ਨਾਲ ਨਹੀਂ ਹੈ। ਕੁੱਝ ਦੇਰ ਬਾਅਦ ਜਦੋਂ ਉਹ ਇਕੱਠੇ ਹੋਏ ਤਾਂ ਦੋਵਾਂ ਨੇ ਗੋਰਵਿਕਾ ਬਾਰੇ ਇੱਕ-ਦੂਜੇ ਨੂੰ ਪੁੱਛਿਆ। ਦੋਵੇਂ ਬੱਚੀ ਨਾ ਹੋਣ ਕਾਰਨ ਡਰ ਗਏ ਅਤੇ ਬੱਚੀ ਦੀ ਲਗਾਤਾਰ ਭਾਲ ਕੀਤੀ ਅਤੇ ਜਦੋਂ ਭਾਲ ਕਰਦੇ ਕਾਰ ਵਿੱਚ ਜਾ ਕੇ ਵੇਖਿਆ ਤਾਂ ਬੱਚੀ ਪਿਛਲੀ ਸੀਟ ‘ਤੇ ਪਈ ਹੋਈ ਸੀ।ਬੱਚੀ ਗੋਰਵਿਕਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰੰਤੂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

error: Content is protected !!