ਦੂਜੇ ਓਲੰਪਿਕ ਗੋਲਡ ਦੀ ਤਿਆਰੀ ਕਰਦੇ ਹਰਿਆਣਵੀਂ ਸ਼ੇਰ ਦੇ ਨਾਂਅ ਇੱਕ ਹੋਰ ਮਾਰਕਾ, ਜਿੱਤਿਆ ਗੋਲਡ ਮੈਡਲ

ਦੂਜੇ ਓਲੰਪਿਕ ਗੋਲਡ ਦੀ ਤਿਆਰੀ ਕਰਦੇ ਹਰਿਆਣਵੀਂ ਸ਼ੇਰ ਦੇ ਨਾਂਅ ਇੱਕ ਹੋਰ ਮਾਰਕਾ, ਜਿੱਤਿਆ ਗੋਲਡ ਮੈਡਲ

ਦਿੱਲੀ (ਵੀਓਪੀ ਬਿਊਰੋ) ਦੇਸ਼ ਨੂੰ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਦਿਵਾਉਣ ਵਾਲੇ ਹਰਿਆਣਾ ਦੇ ਸ਼ੇਰ ਨੀਰਜ ਚੋਪੜਾ ਨੇ ਇਕ ਵਾਰ ਫਿਰ ਨਵੀਂ ਉਪਲੱਬਧੀ ਆਪਣੇ ਨਾਂਅ ਕੀਤੀ ਹੈ। ਨੀਰਜ ਚੋਪੜਾ ਨੇ ਐਥਲੈਟਿਕਸ ਫੈਡਰੇਸ਼ਨ ਕੱਪ 2024 ਵਿੱਚ ਜੈਵਲਿਨ ਥਰੋਅ ਈਵੈਂਟ ਵਿੱਚ ਸੋਨ ਤਗ਼ਮਾ ਜਿੱਤ ਕੇ ਭਾਰਤ ਦਾ ਝੰਡਾ ਲਹਿਰਾਇਆ ਹੈ।

3 ਸਾਲਾਂ ‘ਚ ਇਹ ਪਹਿਲਾ ਮੌਕਾ ਸੀ ਜਦੋਂ ਨੀਰਜ ਕਿਸੇ ਘਰੇਲੂ ਈਵੈਂਟ ‘ਚ ਹਿੱਸਾ ਲੈ ਰਿਹਾ ਸੀ। ਭੁਵਨੇਸ਼ਵਰ ਵਿੱਚ ਹੋਏ ਇਸ ਈਵੈਂਟ ਵਿੱਚ ਨੀਰਜ ਚੋਪੜਾ ਦਾ ਸਰਵੋਤਮ ਥਰੋਅ 82.27 ਮੀਟਰ ਰਿਹਾ। ਤਿੰਨ ਸਾਲ ਬਾਅਦ ਘਰੇਲੂ ਮੈਦਾਨ ‘ਤੇ ਵਾਪਸੀ ਕਰਨ ਵਾਲੇ ਇਸ ਸਟਾਰ ਅਥਲੀਟ ਨੇ 82.27 ਮੀਟਰ ਦੀ ਸਰਵੋਤਮ ਥਰੋਅ ਨਾਲ ਸੋਨ ਤਮਗਾ ਹਾਸਲ ਕੀਤਾ।

ਪੈਰਿਸ ਓਲੰਪਿਕ 2024 ਤੋਂ ਪਹਿਲਾਂ ਨੀਰਜ ਅਤੇ ਦੇਸ਼ ਲਈ ਇਹ ਖੁਸ਼ਖਬਰੀ ਹੈ। ਇਸ ਈਵੈਂਟ ਦੌਰਾਨ ਨੀਰਜ ਕਾਫੀ ਸਾਵਧਾਨੀ ਨਾਲ ਖੇਡਦੇ ਨਜ਼ਰ ਆਏ। ਉਹ ਓਲੰਪਿਕ ਤੋਂ ਪਹਿਲਾਂ ਆਪਣੀ ਸੱਟ ਨੂੰ ਲੈ ਕੇ ਚਿੰਤਤ ਹੈ, ਇਸ ਲਈ ਉਹ ਸਾਵਧਾਨ ਨਜ਼ਰ ਆਇਆ।

error: Content is protected !!