ਕਿਸਾਨਾਂ ਦੇ ਵਿਰੋਧ ਤੋਂ ਭੜਕੇ ਹੰਸ ਰਾਜ ਹੰਸ, ਕਿਹਾ- ਇਨ੍ਹਾਂ ਨੂੰ ਛਿੱਤਰਾਂ ਦੀ ਘਾਟ ਆ, ਦੇਖਿਓ ਕਿਦਾਂ ਮੇਰੇ ਕੋਲੋਂ ਮੁਆਫੀ ਮੰਗਣਗੇ

ਕਿਸਾਨਾਂ ਦੇ ਵਿਰੋਧ ਤੋਂ ਭੜਕੇ ਹੰਸ ਰਾਜ ਹੰਸ, ਕਿਹਾ- ਇਨ੍ਹਾਂ ਨੂੰ ਛਿੱਤਰਾਂ ਦੀ ਘਾਟ ਆ, ਦੇਖਿਓ ਕਿਦਾਂ ਮੇਰੇ ਕੋਲੋਂ ਮੁਆਫੀ ਮੰਗਣਗੇ

ਫਰੀਦਕੋਟ (ਵੀਓਪੀ ਬਿਊਰੋ) ਫਰੀਦਕੋਟ ਸੀਟ ਤੋਂ ਭਾਜਪਾ ਵੱਲੋਂ ਐਲਾਨੇ ਉਮੀਦਵਾਰ ਹੰਸ ਰਾਜ ਹੰਸ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਹੈ ਰਿਹਾ ਹੈ। ਕਿਸਾਨ ਲਗਾਤਾਰ ਮੰਗ ਕਰ ਰਹੇ ਹਨ ਕਿ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਅਤੇ ਭਾਜਪਾ ਦੀ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਨ ਰਹੀ ਹੈ।

ਇਸ ਵਿਚਾਲੇ ਲਗਾਤਾਰ ਹੋ ਰਹੇ ਵਿਰੋਧ ਤੋਂ ਹੰਸ ਰਾਜ ਹੰਸ ਵੀ ਕਾਫੀ ਪਰੇਸ਼ਾਨ ਹੋ ਗਏ ਹਨ ਅਤੇ ਉਨ੍ਹਾਂ ਵੱਲੋਂ ਬੀਤੇ ਦਿਨ ਕੀਤੀ ਇੱਕ ਚੋਣ ਮੀਟਿੰਗ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਕਿਸਾਨਾਂ ਦੇ ਵਿਰੋਧ ਤੋਂ ਪਰੇਸ਼ਾਨ ਹੋ ਕੇ ਕਿਸਾਨਾਂ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ।

ਹੰਸ ਰਾਜ ਹਸ ਵਾਇਰਲ ਵੀਡੀਓ ‘ਚ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਇਹ ਜੋ ਕਿਸਾਨ ਵਿਰੋਧ ਕਰਦਾ ਰਹੇ ਹਨ,1 ਜੂਨ ਤੋਂ ਬਾਅਦ ਦੇਖਿਓ ਖੁਦ ਪੈਰੀ ਹੱਥ ਲਾ ਕੇ ਮੁਆਫੀ ਮੰਗਣਗੇ। ਹੰਸ ਰਾਜ ਹੰਸ ਨੇ ਕਿਹਾ ਕਿਲ੍ਹੇ ਜ਼ਿਆਦਾ ਹੀ ਖੱਬੀ ਖਾਂ ਬਣੀ ਬੈਠੇ ਨੇ, ਇਨ੍ਹਾਂ ਨੂੰ ਸਿਰਫ ਛਿੱਤਰਾਂ ਦੀ ਲੋੜ ਆ, ਦੇਖਿਓ ਮੈਂ ਕਿਵੇਂ ਇਨ੍ਹਾਂ ਨੂੰ ਬੰਦੇ ਬਣਾਵਾਂਗਾ, ਬਸ ਇਨ੍ਹਾਂ ਦੇ ਨਾਂਅ ਨੋਟ ਕਰ ਲਵੋ।

ਇਸ ਦੌਰਾਨ ਉਸ ਨੇ ਇਕ ਨੰਬਰ ਜਾਰੀ ਕਰਦਿਆਂ ਕਿਹਾ ਕਿ ਜਿਸ ਨੂੰ ਵੀ ਤਕਲੀਫ ਹੈ, ਉਹ ਮੈਨੂੰ ਗਾਲ ਕਰ ਲਵੇ, ਮੈਂ ਕਿਸੇ ਤੋਂ ਡਰ ਕੇ ਨਹੀਂ ਰਹਿੰਦਾ।

error: Content is protected !!