ਰੰਜ਼ਿਸ਼ ‘ਚ ਸਿਰ ‘ਤੇ ਸਵਾਰ ਹੋਇਆ ਖੂਨ, 60 ਸਾਲ ਦੀ ਬਜ਼ੁਰਗ ਔਰਤ ਦੀ ਬੇਰਹਿਮੀ ਨਾਲ ਕੀਤੀ ਹੱ+ਤਿਆ

ਰੰਜ਼ਿਸ਼ ‘ਚ ਸਿਰ ‘ਤੇ ਸਵਾਰ ਹੋਇਆ ਖੂਨ, 60 ਸਾਲ ਦੀ ਬਜ਼ੁਰਗ ਔਰਤ ਦੀ ਬੇਰਹਿਮੀ ਨਾਲ ਕੀਤੀ ਹੱ+ਤਿਆ

ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ਵਿਖੇ ਇੱਕ ਬਜ਼ੁਰਗ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੇ ਦੋਸ਼ ਵਿੱਚ ਫਸੇ ਮੁਲਜ਼ਮਾਂ ਵਿੱਚ ਵੀ ਦੋ ਔਰਤਾਂ ਹੀ ਸ਼ਾਮਲ ਹਨ। ਕਤਲ ਦੀ ਵਜ੍ਹਾ ਪੁਰਾਣੀ ਰੰਜ਼ਿਸ਼ ਦੱਸੀ ਜਾ ਰਹੀ ਹੈ। ਉਕਤ ਮਾਮਲੇ ਵਿੱਚ ਸਥਾਨਕ ਥਰਮਲ ਥਾਣੇ ਦੀ ਪੁਲਿਸ ਨੇ ਦੋ ਔਰਤਾਂ ਸਮੇਤ ਇੱਕੋ ਪਰਿਵਾਰ ਦੇ 7 ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੀੜਤ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਉਸ ਦੀ ਅਤੇ ਉਸ ਦੀ ਮਾਂ ਬਲਵੀਰ ਕੌਰ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਉਪਰ ਵੈਨ ਚੜ੍ਹਾ ਦਿੱਤੀ, ਜਿਸ ਕਾਰਨ ਉਸ ਦੀ 60 ਸਾਲਾ ਮਾਂ ਬਲਵੀਰ ਕੌਰ ਦੀ ਮੌਤ ਹੋ ਗਈ।

ਪੀੜਤ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਪੁਰਾਣੀ ਰੰਜਿਸ਼ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਥਰਮਲ ਥਾਣਾ ਬਠਿੰਡਾ ਦੀ ਸਬ-ਇੰਸਪੈਕਟਰ ਦਪਿੰਦਰ ਕੌਰ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

error: Content is protected !!