ਪੰਜਾਬ ‘ਚ ਪਰਵਾਸੀਆਂ ਨੂੰ ਭਾਜਪਾ ਦੇ ਹੱਕ ‘ਚ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ ਯੂਪੀ ਦੇ CM ਯੋਗੀ!

ਪੰਜਾਬ ‘ਚ ਪਰਵਾਸੀਆਂ ਨੂੰ ਭਾਜਪਾ ਦੇ ਹੱਕ ‘ਚ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ ਯੂਪੀ ਦੇ CM ਯੋਗੀ!

ਜਲੰਧਰ (ਵੀਓਪੀ ਬਿਊਰੋ) ਪੰਜਾਬ ਵਿੱਚ ਪਰਵਾਸੀਆਂ (ਯੂਪੀ/ਬਿਹਾਰ ਤੋਂ ਆਏ ਲੋਕਾਂ) ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਇਸ ਲਈ ਭਾਜਪਾ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਦੀ ਇਹ ਵੋਟ ਬਾਹਰ ਨਾ ਜਾਵੇ। ਇਸ ਲਈ ਭਾਜਪਾ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਵਿੱਚ ਪਰਵਾਸੀਆਂ ਦੀ ਵੋਟ ਆਪਣੇ ਹੱਕ ‘ਚ ਕਰਨ ਲਈ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਅਨਾਥ ਪੰਜਾਬ ਵਿੱਚ ਪ੍ਰਚਾਰ ਕਰਨ।


ਯੋਗੀ ਆਦਿਤਿਆਨਾਥ ਦਾ ਬੁਲਡੋਜ਼ਰ ਹੋਵੇ ਜਾਂ ਉੱਤਰ ਪ੍ਰਦੇਸ਼ ਵਿੱਚ ਸਾਲਾਂ ਤੋਂ ਸਥਾਪਤ ਗੈਂਗਸਟਰਾਂ ਦਾ ਖਾਤਮਾ, ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਇਹ ਗੱਲਾਂ ਚਰਚਾ ਦਾ ਕੇਂਦਰ ਬਣ ਰਹੀਆਂ ਹਨ। ਭਾਜਪਾ ਦੇ ਸਾਰੇ ਉਮੀਦਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦੀ ਮੰਗ ਕਰ ਰਹੇ ਹਨ।

ਇਹ ਮੰਗ ਨਾ ਸਿਰਫ਼ ਉੱਤਰ ਪ੍ਰਦੇਸ਼ ਜਾਂ ਬਿਹਾਰ ਦੇ ਵਸਨੀਕ ਪ੍ਰਭਾਵ ਵਾਲੇ ਖੇਤਰਾਂ ਵੱਲੋਂ ਉਠਾਈ ਜਾ ਰਹੀ ਹੈ, ਸਗੋਂ ਵਪਾਰੀ ਅਤੇ ਉਦਯੋਗਪਤੀ ਵਰਗ ਵੱਲੋਂ ਵੀ ਇਹ ਮੰਗ ਉਠਾਈ ਜਾ ਰਹੀ ਹੈ। ਇਸ ਗੱਲ ਦਾ ਖੁਲਾਸਾ ਖੁਦ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ ਹੈ। ਉਹ ਕਹਿੰਦੇ ਹਨ, ‘ਹਰ ਉਮੀਦਵਾਰ ਚਾਹੁੰਦਾ ਹੈ ਕਿ ਯੋਗੀ ਆਦਿਤਿਆ ਨਾਥ ਉਨ੍ਹਾਂ ਲਈ ਪ੍ਰਚਾਰ ਕਰਨ। ਪ੍ਰਧਾਨ ਮੰਤਰੀ ਤੋਂ ਬਾਅਦ ਉਸ ਦੀ ਮੰਗ ਸਭ ਤੋਂ ਵੱਧ ਹੈ।

error: Content is protected !!